ਫਿਲੌਰ ਵਿਖੇ ਵਾਪਰੇ ਸੜਕ ਹਾਦਸੇ 'ਚ ਏ. ਐੱਸ. ਆਈ. ਦੀ ਮੌਤ, ਕਾਰ ਦੇ ਉੱਡੇ ਪਰਖੱਚੇ

Friday, May 06, 2022 - 05:13 PM (IST)

ਫਿਲੌਰ ਵਿਖੇ ਵਾਪਰੇ ਸੜਕ ਹਾਦਸੇ 'ਚ ਏ. ਐੱਸ. ਆਈ. ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਫਿਲੌਰ (ਮੁਨੀਸ਼)- ਫਿਲੌਰ ਨੇੜੇ ਪਿੰਡ ਥਲਾਂ ਵਿਖੇ ਹਾਈਵੇਅ 'ਤੇ ਬੀਤੀ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਸਬੰਧੀ ਕੰਟੇਨਰ ਦੇ ਡਰਾਈਵਰ ਬਲਕਾਰ ਸਿੰਘ  ਨੇ ਦੱਸਿਆ ਕਿ ਰਾਤ ਰੋਟੀ ਖਾਣ ਲਈ ਉਹ ਇਕ ਢਾਬੇ 'ਤੇ ਆਪਣਾ ਕੰਟੇਨਰ ਰੋਡ ਤੋਂ ਕਾਫ਼ੀ ਥੱਲੇ ਖੜ੍ਹਾ ਕਰਕੇ ਗਏ ਸਨ, ਮਗਰੋਂ ਇਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿੱਫਟ ਕਾਰ ਆਈ, ਜੋ ਬੇਕਾਬੂ ਹੋ ਕੇ ਉਨ੍ਹਾਂ ਦੇ ਖੜ੍ਹੇ ਕੰਟੇਨਰ ਵਿਚ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਸ਼ੰਕਰ ਉਮਰ (55) ਸਾਲ ਦੇ ਕਰੀਬ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਪਿੰਡ ਮਹੰਦਪੁਰ ਦੇ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari

ਇਹ ਮੁਲਾਜ਼ਮ ਸੀ. ਆਈ. ਏ.ਸਟਾਫ਼ ਲੁਧਿਆਣੇ ਵਿੱਚ ਨੌਕਰੀ ਕਰਦਾ ਸੀ। ਲਸਾੜਾ ਪੁਲਸ ਨੇ ਐਕਸੀਡੈਂਟ ਵਾਲੀ ਥਾਂ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫਿਲੌਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮਾਮਲੇ ਸਤੀਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ। 

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News