ਥਾਣਾ ਬੰਗਾ ਦੇ ਏ. ਐੱਸ. ਆਈ. ਦੀ ਸ਼ੱਕੀ ਹਾਲਾਤ ''ਚ ਗੋਲੀ ਲੱਗਣ ਕਾਰਨ ਮੌਤ
Monday, May 18, 2020 - 08:36 PM (IST)

ਬੰਗਾ (ਜੋਬਨਪ੍ਰੀਤ) : ਬੰਗਾ ਥਾਣੇ 'ਚ ਤਾਇਨਾਤ ਏ. ਐੱਸ.ਆਈ. ਭੋਲਾ ਸਿੰਘ ਦੀ ਘਰ ਵਿਚ ਹੀ ਗੋਲੀ ਲੱਗਣ ਨਾਲ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਏ. ਐੱਸ. ਆਈ. ਦੀ ਰਿਵਾਲਵਰ ਵਿਚੋਂ ਹੀ ਚੱਲੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੰਗਾ ਦੇ ਐੱਸ. ਐੱਚ. ਓ. ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਅਜੇ ਤਕ ਮੌਤ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਭੋਲਾ ਸਿੰਘ ਦੀ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬੰਗਾ ਵਿਖੇ ਲਿਆਂਦੀ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਉਧਰ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਉਹ ਬਾਹਰ ਸੀ ਅਤੇ ਘਰ ਵਿਚ ਉਸ ਤੋਂ ਇਲਾਵਾ ਬੱਚੇ ਵੀ ਸਨ ਜੋ ਸੁੱਤੇ ਪਏ ਸੀ।