ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੂਬਾ ਪੱਧਰੀ ਸੰਗਠਨਾਤਮਕ ਢਾਂਚੇ ਦਾ ਵਿਸਥਾਰ

Tuesday, Sep 07, 2021 - 12:06 PM (IST)

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੂਬਾ ਪੱਧਰੀ ਸੰਗਠਨਾਤਮਕ ਢਾਂਚੇ ਦਾ ਵਿਸਥਾਰ

ਚੰਡੀਗੜ੍ਹ (ਸ਼ਰਮਾ) : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਕੜੀ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾਈ ਬੁਲਾਰੇ, ਟੀ. ਵੀ. ਬਹਿਸ ਲਈ ਪੈਨਲਿਸਟ, ਸਟੇਟ ਸੈੱਲ ਕਨਵੀਨਰ ਅਤੇ ਜ਼ਿਲ੍ਹਾ ਮੁਖੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਮਾਹਿਲਪੁਰ 'ਚ ਮਕਾਨ ਦੀ ਮੁਰੰਮਤ ਦੌਰਾਨ ਕੰਧ 'ਚੋਂ ਮਿਲਿਆ 'ਜ਼ਿੰਦਾ ਬੰਬ', ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬੇ ਵਿਚ ਭਾਜਪਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾਈ ਮੀਡੀਆ ਸਲਾਹਕਾਰ ਦੇ ਅਹੁਦੇ ਲਈ ਕਰਨਲ ਜੈਬੰਸ ਸਿੰਘ (ਪਟਿਆਲਾ), ਸੂਬਾਈ ਬੁਲਾਰੇ ਦੇ ਅਹੁਦੇ ਲਈ ਹਰਵਿੰਦਰ ਸਿੰਘ ਕਾਹਲੋਂ (ਜਲੰਧਰ), ਟੀ. ਵੀ. ਬਹਿਸ ਲਈ ਪੈਨਲਿਸਟ ਵੱਜੋਂ ਕੁਲਦੀਪ ਸਿੰਘ ਕਾਹਲੋਂ (ਅੰਮ੍ਰਿਤਸਰ), ਬੁੱਧੀਜੀਵੀ ਸੈੱਲ ਦੇ ਸੂਬਾ ਕੋ-ਕਨਵੀਨਰ ਵੱਜੋਂ ਡਾ. ਜਸਵਿੰਦਰ ਸਿੰਘ ਢਿੱਲੋਂ (ਅੰਮ੍ਰਿਤਸਰ), ਪੰਚਾਇਤੀ ਰਾਜ ਸੈੱਲ ਦੇ ਕੋ-ਕਨਵੀਨਰ ਵੱਜੋਂ ਸੁਖਪਾਲ ਬਰਾੜ (ਫਰੀਦਕੋਟ) ਅਤੇ ਬਲਜਿੰਦਰ ਸਿੰਘ ਡਕੋਹਾ (ਬਟਾਲਾ) ਅਤੇ ਵਿਸ਼ੇਸ਼ ਆਮੰਤਰਿਤ ਮੈਂਬਰਾਂ ਵੱਜੋਂ ਨਿਰਮਲਜੀਤ ਸਿੰਘ (ਮੋਹਾਲੀ), ਜਗਮੋਹਨ ਸਿੰਘ ਸੈਣੀ (ਪਟਿਆਲਾ), ਕਵਿਤਾ ਸਰੋਵਾਲ (ਪਟਿਆਲਾ), ਜੀਵਨ ਮਹਾਜਨ (ਮੁਕੇਰੀਆਂ) ਅਤੇ ਦਵਿੰਦਰ ਸਿੰਘ (ਮੁਕੇਰੀਆਂ) ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਖ਼ੌਫ਼ਨਾਕ ਵਾਰਦਾਤ, ਮੋਬਾਇਲ ਖੋਹ ਰਹੇ ਬਦਮਾਸ਼ਾਂ ਨੇ ਨਾਬਾਲਗ ਮੁੰਡੇ ਦੇ ਢਿੱਡ 'ਚ ਮਾਰਿਆ ਚਾਕੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News