ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗੀ ਭਾਜਪਾ, ਵੱਡੇ ਫਰਕ ਨਾਲ ਜਿੱਤ ਕਰੇਗੀ ਹਾਸਲ: ਅਸ਼ਵਨੀ ਸ਼ਰਮਾ
Monday, Nov 29, 2021 - 10:45 AM (IST)
ਜਲੰਧਰ (ਗੁਲਸ਼ਨ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਐਤਵਾਰ ਨੂੰ ਪਰਿਵਾਰ ਸਮੇਤ ਪੂਰਾ ਦਿਨ ਸ਼ਹਿਰ ’ਚ ਰਹੇ। ਉਨ੍ਹਾਂ ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ’ਚ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਜਲੰਧਰ ਸੈਂਟਰਲ ਹਲਕੇ ਦੀ ਮੀਟਿੰਗ ਰਣਵੀਰ ਪ੍ਰਾਈਮ, ਨਾਰਥ ਹਲਕੇ ਦੀ ਵਿਜੈ ਰਿਜ਼ਾਰਟ, ਵੈਸਟ ਹਲਕੇ ਦੀ ਬਸੰਤ ਕਾਂਟੀਨੈਂਟਲ ਅਤੇ ਕੈਂਟ ਹਲਕੇ ਦੀ ਮੀਟਿੰਗ ਵਿਕਟਰ ਸਕੂਲ ’ਚ ਹੋਈ।
ਅਸ਼ਵਨੀ ਸ਼ਰਮਾ ਨੇ ਆਪਣੇ-ਆਪਣੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਆਗੂਆਂ ਅਤੇ ਵਰਕਰਾਂ ਨਾਲ ਸਿਆਸੀ ਵਿਸ਼ਿਆਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਲਏ। ਉਨ੍ਹਾਂ ਵਰਕਰਾਂ ’ਚ ਜੋਸ਼ ਭਰਦੇ ਹੋਏ ਜਿੱਤ ਦਾ ਮੰਤਰ ਵੀ ਦਿੱਤਾ। ਸੂਬਾ ਪ੍ਰਧਾਨ ਭਾਜਪਾ ਨੇ ਕਿਹਾ ਕਿ ਪਾਰਟੀ ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗੀ ਅਤੇ ਜਲੰਧਰ ਦੀਆਂ ਚਾਰਾਂ ਸੀਟਾਂ ’ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰਾਂਗੇ। ਉਨ੍ਹਾਂ ਕਿਹਾ ਕਿ 10 ਦਸੰਬਰ ਤੋਂ ਬਾਅਦ ਜਲੰਧਰ ਦੀਆਂ ਸਾਰੀ ਵਿਧਾਨ ਸਭਾ ਸੀਟਾਂ ’ਤੇ ਪਾਰਟੀ ਮਹਾਸੰਮੇਲਨ ਆਯੋਜਿਤ ਕਰੇਗੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਇਕਜੁੱਟ ਹੋ ਕੇ ਪਾਰਟੀ ਪ੍ਰਤੀ ਵਚਨਬੱਧ ਹਨ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਜਿੱਤ ਦਾ ਝੰਡਾ ਲਹਿਰਾਉਣ ਤੋਂ ਕੋਈ ਰੋਕ ਨਹੀਂ ਸਕਦਾ। ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਸਾਰੇ ਮੋਰਚਿਆਂ ਤੇ ਮੰਡਲ ਦੀਆਂ ਟੀਮਾਂ ਅਤੇ ਸੀਨੀਅਰ ਭਾਜਪਾ ਆਗੂ ਮੌਜੂਦ ਰਹੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ
ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਕੇ. ਡੀ. ਭੰਡਾਰੀ, ਮਹਿੰਦਰ ਭਗਤ, ਸੁਰਿੰਦਰ ਮਹੇ, ਦੀਵਾਨ ਅਮਿਤ ਅਰੋੜਾ, ਅਨਿਲ ਸੱਚਰ, ਰਾਜੀਵ ਢੀਂਗਰਾ, ਰਾਜੇਸ਼ ਕਪੂਰ, ਰਵੀ ਮਹਿੰਦਰੂ, ਮਿੰਟਾ ਕੋਛੜ, ਅਨੂ ਭਾਦਰਵਾਜ, ਭੁਪਿੰਦਰ ਕੁਮਾਰ, ਮੀਨੂੰ ਸ਼ਰਮਾ, ਕੁਲਵੰਤ ਸ਼ਰਮਾ, ਮਹਿੰਦਰ ਪਾਲ, ਸ਼ਾਮ ਸ਼ਰਮਾ, ਜਗਜੀਤ ਸਿੰਘ, ਅਜੈ ਗੁਪਤਾ, ਨਰੇਸ਼ ਅਰੋੜਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ: 'ਡੋਲੀ' ਵਾਲੀ ਕਾਰ ਲੁੱਟਣ ਦੇ ਮਾਮਲੇ ਨਵਾਂ ਮੋੜ, ਕਾਰ ਚਾਲਕ ਦੇ ਦੋਸਤ ਸਕਿਓਰਿਟੀ ਗਾਰਡ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ