ਇਕ-ਦੋ ਤੀਲੇ ਨਿਕਲਣ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ : ਮਾਨ
Sunday, Jan 20, 2019 - 07:10 PM (IST)

ਬਰਨਾਲਾ : ਆਮ ਆਦਮੀ ਪਾਰਟੀ ਵਲੋਂ ਐਤਵਾਰ ਨੂੰ ਬਰਨਾਲਾ ਵਿਖੇ ਰੈਲੀ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ ਇਲਾਵਾ ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਦੌਰਾਨ ਭਾਵੇਂ ਮੁੱਖ ਨਿਸ਼ਾਨਾ ਕਾਂਗਰਸ ਤੇ ਅਕਾਲੀ-ਭਾਜਪਾ 'ਚੇ ਰਿਹਾ ਸੀ ਪਰ ਭਗਵੰਤ ਮਾਨ ਨੇ ਗੱਲਾਂ-ਗੱਲਾਂ ਵਿਚ ਸੁਖਪਾਲ ਖਹਿਰਾ 'ਤੇ ਵੀ ਤਿੱਖਾ ਹਮਲਾ ਬੋਲ ਦਿੱਤਾ। ਮਾਨ ਨੇ ਕਿਹਾ ਕਿ ਜਿਹੜੇ ਲੀਡਰ ਪੰਜਾਬ ਵਿਚ ਝਾੜੂ ਦੇ ਤੀਲਾ-ਤੀਲਾ ਹੋਣ ਦੀ ਗੱਲ ਆਖ ਰਹੇ ਹਨ, ਉਹ ਉਨ੍ਹਾਂ ਜਵਾਬ ਦੇਣਾ ਚਾਹੁੰਦੇ ਹਨ ਕਿ ਇਕ-ਦੋ ਤੀਲਿਆਂ ਦੇ ਝਾੜੂ 'ਚੋਂ ਨਿਕਲ ਜਾਣ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੇ ਝਾੜੂ ਦੇ ਖਿਲਰਣ ਦੇ ਦਾਅਵੇ ਕਰ ਰਹੇ ਹਨ, ਉਹ ਇਕ ਵਾਰ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਆਮ ਬੰਦਿਆਂ ਦੀ ਪਾਰਟੀ, ਜਿਹੜੇ ਵੱਡੇ ਲੀਡਰ ਪਾਰਟੀ ਵਿਚ ਆਏ ਸਨ, ਉਹ ਪਾਰਟੀ ਨੂੰ ਛੱਡ ਜਾ ਚੁੱਕੇ ਹਨ। ਮਾਨ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਮੈਨੂੰ ਵੱਡੇ ਫਰਕ ਨਾਲ ਜਿਤਾਇਆ ਸੀ, ਅਤੇ ਉਨ੍ਹਾਂ ਆਪਣਾ ਫਰਜ਼ ਬਾਖੂਬੀ ਨਾਲ ਨਿਭਾਇਆ ਹੈ ਅਤੇ ਉਹ ਜ਼ੋਰ-ਸ਼ੋਰ ਨਾਲ ਲੋਕਾਂ ਦੇ ਮੁੱਦਿਆਂ ਨੂੰ ਸੰਸਦ ਵਿਚ ਚੁੱਕਦੇ ਰਹੇ ਹਨ।