ਗੁਰਦਾਸਪੁਰ ਦੇ ਵਾਸੀਆਂ ਨੂੰ 'ਆਪ' ਦਾ ਵੱਡਾ ਤੋਹਫ਼ਾ, 1854 ਕਰੋੜ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ
Saturday, Dec 02, 2023 - 07:00 PM (IST)
ਗੁਰਦਾਸਪੁਰ (ਵੈੱਬ ਡੈਸਕ)- ਗੁਰਦਾਸਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਅੱਜ ਵਿਕਾਸ ਕ੍ਰਾਂਤੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਦੇ 1854 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦਾ ਉਦਘਾਟਨ ਕੀਤਾ ਗਿਆ ਅਤੇ ਰੇਲਵੇ ਬਰਿੱਜ ਅੰਡਰਪਾਸ ਦਾ ਵੀ ਉਦਘਾਟਨ ਕੀਤਾ ਗਿਆ।
ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ
ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਧਰਤੀ ਇਤਿਹਾਸਕ ਅਤੇ ਪਵਿੱਤਰ ਧਰਤੀ ਹੈ। ਆਮ ਆਦਮੀ ਪਾਰਟੀ ਬਦਲਾਅ ਦਾ ਨਾਂ ਹੈ। ਗੁਰਦਾਸਪੁਰ 'ਚ ਆਧੁਨਿਕ ਨਵਾਂ ਬੱਸ ਸਟੈਂਡ ਬਣਾਇਆ। ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਥੇ ਹੀ ਰੁਜ਼ਗਾਰ ਦੇਵਾਂਗੇ। ਮੈਂ ਕਿਹਾ ਹੋਇਆ ਹੈ ਕਿ ਇਸੇ ਧਰਤੀ ਨੂੰ ਠੀਕ ਕਰਾਂਗੇ। ਬੇਗਾਨੇ ਮੁਲਕਾਂ ‘ਚ ਠੋਕਰਾਂ ਖਾਣ ਦੀ ਲੋੜ ਨਹੀਂ। ਹੁਣ ਨੌਜਵਾਨਾਂ ਨੂੰ ਇਥੇ ਹੀ ਨੌਕਰੀਆਂ ਮਿਲ ਰਹੀਆਂ ਹਨ। ਅਸੀਂ ਕਿਸੇ ਦੀਆਂ ਮਿੰਨਤਾਂ ਕਰਕੇ ਆਪਣਾ ਸੂਬਾ ਨਹੀਂ ਚਲਾਉਣਾ। ਹੌਲੀ-ਹੌਲੀ ਪੰਜਾਬ ਆਪਣੇ ਪੈਰਾਂ ‘ਤੇ ਖੜ੍ਹਾ ਹੋ ਰਿਹਾ ਹੈ। ਕੁਝ ਮਹੀਨਿਆਂ ਅੰਦਰ ਹੀ ਪੰਜਾਬ ‘ਚ ਰਿਕਾਰਡ ਤੋੜ ਵਿਕਾਸ ਹੋਇਆ ਹੈ।
ਉਥੇ ਹੀ ਵਿਰੋਧੀਆਂ 'ਤੇ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪ੍ਰੋਗਰਾਮ ਖ਼ਰਾਬ ਕਰਨ ਲਈ ਇਕ-ਦੋ ਬੰਦੇ ਭੇਜ ਦਿੰਦੇ ਹਨ। ਪਹਿਲਾਂ ਸੜਕਾਂ ਕਾਗਜ਼ਾਂ 'ਤੇ ਹੁੰਦੀ ਸੀ, ਧਰਤੀ 'ਤੇ ਨਹੀਂ। ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹਨ। ਵਿਰੋਧੀਆਂ ਦੀਆਂ ਕੁਰਸੀਆਂ ਖੁੱਸ ਗਈਆਂ ਹਨ। ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲੇ ਅਤੇ ਬਿਨਾਂ ਫ਼ੌਜਾਂ ਵਾਲਾ ਮਾਝੇ ਦਾ ਜਰਨੈਲ ਪੰਜਾਬ ਨੂੰ ਕਾਂਗਰਸ ਦੇ ਨਾਲ ਮਿਲ ਕੇ ਲੁੱਟਣ ਵਾਲੇ ਸਾਡੇ ‘ਤੇ ਸਵਾਲ ਚੱਕਦੇ ਹੈ। ਹੁਣ ਲੋਕਾਂ ਨੇ ਵੇਹਲੇ ਕਰਕੇ ਬਿਠਾਏ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਬਹੁਤ ਲੁੱਟਦੇ ਆਏ ਹਨ। ਬਿਨਾਂ ਕਾਗਜ਼ਾਂ ਤੋਂ ਸੜਕਾਂ ਬਣਾਈ ਗਏ ਹਨ। ਸੜਕਾਂ ਦੀ ਰਿਪੇਅਰ ਵੀ ਕਾਗਜ਼ਾਂ ‘ਚ ਹੀ ਕਰਾਈ ਗਏ। ਹੁਣ ਨਵੀਂ ਤਕਨੀਕ ਲਿਆਂਦੀ ਹੈ, ਘੁਟਾਲਿਆਂ ਦਾ ਪਰਦਾਫ਼ਾਸ਼ ਕਰਾਂਗੇ। ਹੁਣ ਸਭ ਦਾ ਹਿਸਾਬ ਕਰਾਂਗੇ। ਬੰਦਾ ਵੱਡਾ ਨਹੀਂ ਹੁੰਦਾ, ਬੰਦੇ ਦੇ ਖਿਆਲ ਵੱਡੇ ਹੋਣੇ ਚਾਹੀਦੇ ਹਨ। ਪੂਰੇ ਦੇਸ਼ ‘ਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲੇ ਬੰਦੇ ਪੈਦਾ ਹੋ ਚੁੱਕੇ ਹਨ।
ਭਾਜਪਾ ਪੰਜਾਬ ਵਿਰੋਧੀ, ਭਾਜਪਾ ਤਾਂ ਜਨ-ਗਨ-ਮਨ ਵਿਚੋਂ ਪੰਜਾਬ ਦਾ ਨਾਂ ਵੀ ਹਟਾ ਦੇਵੇ
ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ 'ਤੇ ਵੀ ਸ਼ਬਦੀ ਹਮਲਾ ਬੋਲਿਆ। ਕੇਂਦਰ ਦੀ ਭਾਜਪਾ ਸਰਕਾਰ ਕਿਸ-ਕਿਸ ਨੂੰ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਰੋਧੀ ਹੈ। ਭਾਜਪਾ ਚਾਵੇ ਤਾਂ ਰਾਸ਼ਟਰੀ ਗੀਤ ਜਨ-ਗਣ-ਮਨ ਵਿਚੋਂ ਪੰਜਾਬ ਦਾ ਨਾਂ ਵੀ ਹਟਾ ਦੇਵੇ। ਭਾਜਪਾ ਨੇ ਸਾਡਾ ਆਰ. ਡੀ. ਐੱਫ਼. ਦਾ ਪੈਸਾ ਵੀ ਰੋਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਾਂ ਫ਼ੌਜ ਵੀ ਕਿਰਾਏ 'ਤੇ ਮਿਲਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਦੀਨਾਨਗਰ, ਪਠਾਨਕੋਟ ਹਮਲੇ ਦੌਰਾਨ ਫ਼ੌਜ ਤਾਂ ਭਾਜਪਾ ਨੇ ਬਿੱਲ ਭੇਜ ਦਿੱਤਾ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8