ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਚੰਨੀ ’ਤੇ ਤੰਜ, ਕਿਹਾ-ਸੱਜੇ ਤੇ ਖੱਬੇ ਬਿਠਾ ਕੇ ਰੱਖਦੇ ਨੇ ਮਾਫ਼ੀਆ

11/22/2021 6:29:24 PM

ਮੋਗਾ (ਵੈੱਬ ਡੈਸਕ)— ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ ਦੀ ਫੇਰੀ ਦੌਰਾਨ ਪੰਜਾਬ ਸਰਕਾਰ ’ਤੇ ਕਾਫ਼ੀ ਤੰਜ ਕੱਸੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ’ਚ ਫੈਲੇ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬਹੁਤ ਪੈਸਾ ਹੁੰਦਾ ਹੈ ਪਰ ਮਾਫ਼ੀਆ ਖ਼ਤਮ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਚੰਨੀ ਦੇ ਸੱਜੇ ਅਤੇ ਖੱਬੇ ਪਾਸੇ ਮਾਫ਼ੀਆ ਚਲਾਉਣ ਵਾਲੇ ਲੋਕ ਬੈਠੇ ਹੁੰਦੇ ਹਨ। 

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਦਾਸਤਾਨ-ਏ-ਸ਼ਹਾਦਤ, ਇੰਝ ਕਰ ਸਕੋਗੇ ਦਰਸ਼ਨ

ਉਨ੍ਹਾਂ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਪੰਜਾਬ ’ਚ ਵਿਕਾਸ ਕਾਰਜਾਂ ਲਈ ਆਖਿਰ ਪੈਸਾ ਕਿੱਥੋ ਆਵੇਗਾ? ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਪੰਜਾਬ ’ਚ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਮੇਤ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਜਿਹੜਾ ਪੈਸਾ ਹੋਵੇਗਾ ਉਹ ਔਰਤਾਂ ਦੇ ਖਾਤਿਆਂ ’ਚ ਭੇਜਿਆ ਜਾਵੇਗਾ। ਬਿਨਾਂ ਨਾਂ ਲਏ ਕੇਜਰੀਵਾਲ ਨੇ ਚੰਨੀ ’ਤੇ ਵੱਡੇ ਤੰਜ ਕੱਸਦਿਆਂ ਅੱਗੇ ਬੋਲੇਦੇ ਹੋਏ ਕਿਹਾ ਕਿ ਅੱਜਕੱਲ੍ਹ ਪੰਜਾਬ ’ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ।

PunjabKesari

ਮੈਂ ਜੋ ਵੀ ਪੰਜਾਬ ’ਚ ਆ ਕੇ ਵਾਅਦਾ ਕਰਦਾ ਹਾਂ ਉਹ ਦੋ ਦਿਨ ਬਾਅਦ ਹੀ ਉਹ ਬੋਲ ਦਿੰਦਾ ਹੈ। ਬਿਨਾਂ ਨਾਮ ਲਏ ਚੰਨੀ ’ਤੇ ਵੱਡਾ ਹਮਲਾ ਕਰਦੇ ਕਿਹਾ ਕਿ ਮੈਂ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਤਾਂ ਦੂਜੇ ਦਿਨ ਹੀ ਉਨ੍ਹਾਂ ਨੇ ਬਿਜਲੀ ਮੁਫ਼ਤ ਦੇਣ ਦਾ ਐਲਾਨ ਕਰ ਦਿੱਤਾ। ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਸੇ ਵੀ ਵਿਅਕਤੀ ਦਾ ਜੇਕਰ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੋਵੇ ਤਾਂ ਉਹ ਦੱਸ ਦਿਓ। ਪੂਰੇ ਦੇਸ਼ ’ਚ ਬਿਜਲੀ ਦਾ ਬਿੱਲ ਸਿਰਫ਼ ਇਕ ਹੀ ਆਦਮੀ ਕਰ ਸਕਦਾ ਹੈ, ਜੋਕਿ ਕੇਜਰੀਵਾਲ ਹੀ ਹੈ। 

ਇਹ ਵੀ ਪੜ੍ਹੋ: ਕੇਜਰੀਵਾਲ ਦਾ ਮਾਸਟਰ ਸਟ੍ਰੋਕ, ਔਰਤਾਂ ਲਈ ਕੀਤਾ ਵੱਡਾ ਐਲਾਨ

PunjabKesari

ਉਨ੍ਹਾਂ ਕਿਹਾ ਕਿ ਪੰਜਾਬ ’ਚ ਜੇਕਰ ਮੇਰੇ ਵੱਲੋਂ ਮੁਹੱਲਾ ਕਲੀਨਿਕ ਬਣਾਉਣ ਦਾ ਐਲਾਨ ਕੀਤਾ ਗਿਆ ਤਾਂ ਨਕਲੀ ਕੇਜਰੀਵਾਲ ਨੇ ਮੁਹੱਲਾ ਕਲੀਨਿਕ ਬਣਾਉਣ ਦਾ ਐਲਾਨ ਕਰ ਦਿੱਤਾ। ਇਕ ਮੁਹੱਲਾ ਕਲੀਨਿਕ ਬਣਾਉਣ ਨੂੰ 10 ਦਿਨ ਲੱਗਦੇ ਹਨ, ਦੋ ਮਹੀਨਿਆਂ ’ਚ ਇਕ ਵੀ ਕਲੀਨਿਕ ਨਹੀਂ ਬਣਾਇਆ ਗਿਆ। ਨਕਲੀ ਕੇਜਰੀਵਾਲ ਨੂੰ ਮੁਹੱਲਾ ਕਲੀਨਿਕ ਬਣਾਉਣਾ ਨਹੀਂ ਆਉਂਦਾ ਹੀ ਨਹੀਂ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News