ਦਿੱਲੀ 'ਚ ਜੰਮੇ ਜੇਤਲੀ ਨੇ ਅੰਮ੍ਰਿਤਸਰ ਦੀਆਂ ਗਲੀਆਂ 'ਚ ਬਿਤਾਇਆ ਬਚਪਨ (ਤਸਵੀਰਾਂ)

08/24/2019 5:01:40 PM

ਅੰਮ੍ਰਿਤਸਰ (ਜੀਆ) : ਭਾਰਤੀ ਰਾਜਨੀਤੀ ਦੇ ਚਾਣਕਿਆ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। 28 ਦਸੰਬਰ 1952 ਨੂੰ ਦਿੱਲੀ 'ਚ ਜਨਮੇ ਅਰੁਣ ਜੇਤਲੀ ਦਾ ਘਰ ਦਾ ਨਾਂ 'ਕਾਕਾ' ਸੀ। ਲਾਡ ਪਿਆਰ ਵਾਲਾ ਇਹ ਨਾਂ ਮਾਤਾ ਰਤਮ ਪ੍ਰਭਾ ਜੇਤਲੀ ਅਤੇ ਪਿਤਾ ਮਹਾਰਾਜ ਕਿਸ਼ਨ ਨੇ ਰੱਖਿਆ ਸੀ। ਦਿੱਲੀ 'ਚ ਜਨਮੇ ਕਾਕਾ ਨੇ ਆਪਣੇ ਬਚਪਨ ਦਾ ਜ਼ਿਆਦਾਤਰ ਸਮਾਂ ਅੰਮ੍ਰਿਤਸਰ 'ਚ ਨਾਨਕਾ ਹੋਣ ਕਾਰਨ ਸ਼ਹਿਰ ਦੀਆਂ ਗਲੀਆਂ 'ਚ ਖੇਡਦੇ ਹੋਏ ਗੁਜ਼ਾਰਿਆ। ਅੰਮ੍ਰਿਤਸਰ ਦੀ ਮਿੱਟੀ ਨਾਲ ਲਗਾਅ ਦੇ ਚੱਲਦੇ ਜਦੋਂ ਵੀ ਉਹ ਇੱਥੇ ਆਉਂਦੇ ਤਾਂ ਉਨ੍ਹਾਂ ਦਾ ਹਮੇਸ਼ਾ ਇਹੀਂ ਮਨ ਕਰਦਾ ਕਿ ਉਹ ਪਰਿਵਾਰ ਨੂੰ ਨਾਲ ਲੈ ਕੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਜਾਣ।

2005 'ਚ ਅਰੁਣ ਜੇਤਲੀ ਜਦੋਂ ਕਾਨੂੰਨ ਮੰਤਰੀ ਬਣੇ ਸਨ ਤਾਂ ਉਹ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਆਪਣੇ ਭਤੀਜੇ ਨਰਿੰਦਰ ਸ਼ਰਮਾ ਨੂੰ ਕਿਹਾ ਕਿ ਖੁਦ ਗੱਡੀ ਚੱਲਾ ਕੇ ਬਿਨਾ ਸੁਰੱਖਿਆ ਗਾਰਡਾਂ ਦੇ ਸ਼ਹਿਰ ਦੀ ਸੈਰ ਕਰਨਗੇ। ਅਰੁਣ ਜੇਤਲੀ ਅਕਸਰ ਆਪਣੇ ਭਤੀਜੇ ਨਰਿੰਦਰ ਸ਼ਰਮਾ ਘਰ ਰਹਿੰਦੇ ਸਨ। ਉਸ ਸਮੇਂ ਨਰਿੰਦਰ ਸ਼ਰਮਾ ਖੁਦ ਗੱਡੀ ਚੱਲਾ ਕੇ ਸ਼ਹਿਰ ਘੁੰਮਣ ਨਿਕਲ ਪਏ। ਬਾਅਦ 'ਚ ਦੋਹਾਂ ਨੇ ਲਾਰੇਸ ਰੋਡ ਸਥਿਤ ਮਸ਼ਹੂਰ ਸਵੀਟ ਸ਼ਾਪ 'ਤੇ ਲੱਸੀ-ਪੂੜੀ ਦਾ ਆਨੰਦ ਲਿਆ। ਨਰਿੰਦਰ ਸ਼ਰਮਾ ਜੋ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਰਾਜਨੀਤੀ ਬਾਰੇ ਜਾਣਕਾਰੀ ਦਿੰਦੇ ਸਨ, 1998 'ਚ ਨਰਿੰਦਰ ਸ਼ਰਮਾ ਨੇ 'ਪੰਜਾਬ ਕੇਸਰੀ' ਦੇ ਰਾਜਨੀਤਿਕ ਸੰਵਾਦਦਾਤਾ ਜੇ . ਸ਼ਰਮਾ ਨਾਲ ਅਰੁਣ ਜੇਤਲੀ ਦੀ ਮੁਲਾਕਾਤ ਕਰਵਾਈ, ਜੋ ਕਈ ਸਾਲਾਂ ਤੱਕ ਜੇਤਲੀ ਨੂੰ ਅੰਮ੍ਰਿਤਸਰ ਦੀ ਰਾਜਨੀਤੀ ਬਾਰੇ ਫੀਡਬੈਕ ਦਿੰਦੇ ਰਹੇ।

ਵੰਡ ਦੀ ਰਾਤ ਲਾਹੌਰ ਛੱਡ ਅੰਮ੍ਰਿਤਸਰ ਪੁੱਜ ਗਿਆ ਪਰਿਵਾਰ
ਅਰੁਣ ਜੇਤਲੀ ਦੇ ਪਿਤਾ ਮਹਾਰਾਜ ਕਿਸ਼ਨ ਜੇਤਲੀ ਸੱਤ ਭਰਾਂ ਸਨ। ਸੱਤ ਭਰਾ ਲਾਹੌਰ 'ਚ ਉੱਚ ਕੋਟੀ ਦੇ ਵਕੀਲ ਸਨ। ਇਹ ਸਾਰੇ ਵੰਡ ਦੀ ਰਾਤ (14 ਅਗਸਤ) ਲਾਹੌਰ ਛੱਡ ਅੰਮ੍ਰਿਤਸਰ ਆ ਗਏ ਸਨ। ਭਾਰਤ ਆਉਣ 'ਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆਂ 38 ਸੀ, ਜਿਨ੍ਹਾਂ ਨੇ ਅੱਧੀ ਰਾਤ ਚੌਂਕ ਫੁੱਲਾ ਵਾਲਾ ਸਥਿਤ ਆਪਣੀ ਭੈਣ ਦੇ ਘਰ ਰੁੱਕੇ ਸਨ। ਅਰੁਣ ਜੇਤਲੀ ਦੇ ਫੁੱਫੜ ਮੁਨੀ ਲਾਲ ਪੰਡਿਤ ਨੇ ਫੁੱਲਾ ਵਾਲਾ ਚੌਕ 'ਚ ਹੀ ਆਪਣੇ ਖਾਲੀ ਪਏ ਮਕਾਨ 'ਚ ਸੱਤ ਭਰਾਵਾਂ ਦੇ ਪਰਿਵਾਰਾਂ ਨੂੰ ਠਹਿਰਾਇਆ ਸੀ। ਜੇਤਲੀ ਦੇ ਪਿਤਾ ਮਹਾਰਾਜ ਕਿਸ਼ਨ ਜੇਤਲੀ ਆਪਣੇ ਪਰਿਵਾਰ ਨੂੰ ਲੈ ਕੇ ਦਿੱਲੀ ਚੱਲੇ ਗਏ, ਜਿੱਥੇ ਉਨ੍ਹਾਂ ਨੇ ਵਕਾਲਤ ਕਰਕੇ ਆਪਣੀ ਵਿਸ਼ੇਸ਼ ਪਛਾਣ ਬਣਾ ਲਈ।

PunjabKesari

28 ਦਸੰਬਰ 1952 ਨੂੰ ਅਰੁਣ ਜੇਤਲੀ ਦਾ ਜਨਮ ਦਿੱਲੀ 'ਚ ਹੋਇਆ। ਦਿੱਲੀ ਦੇ ਸ਼੍ਰੀ ਰਾਮ ਕਾਲੇਜ ਤੋਂ ਜੇਤਲੀ ਨੇ ਸਿੱਖਿਆ ਪ੍ਰਾਪਤ ਕੀਤੀ। ਕੇਂਦਰੀ ਮੰਤਰੀ ਹਰਦੀਪ ਪੁਰੀ ਉਨ੍ਹਾਂ ਦੇ ਸਹਿਪਾਠੀ ਬਣੇ। ਅੰਮ੍ਰਿਤਸਰ 'ਚ ਨਨੀਹਾਲ, ਭੂਆ ਅਤੇ ਮਾਸੀ ਦਾ ਘਰ ਹੋਣ ਕਰਕੇ ਜੇਤਲੀ ਅੰਮ੍ਰਿਤਸਰ ਨਾਲ ਜੁੜੇ ਰਹੇ।

ਖਾਣ-ਪੀਣ ਦੇ ਵੀ ਸ਼ੌਕੀਨ ਸਨ ਜੇਤਲੀ
ਅੰਮ੍ਰਿਤਸਰ 'ਚ ਬਿਤਾਏ ਬਚਪਨ ਦੇ ਚੱਲਦੇ ਜੇਤਲੀ ਖਾਣ-ਪੀਣ ਦੇ ਬਹੁਤ ਸ਼ੌਕੀਨ ਸਨ। ਦਿੱਲੀ 'ਚ ਬੈਠੇ ਉਨ੍ਹਾਂ ਨੂੰ ਸਭ ਪਤਾ ਹੁੰਦਾ ਸੀ ਕਿ ਕਿਹੜੀ ਖਾਣ ਦੀ ਚੀਜ਼ ਕਿੱਥੋਂ ਵਧੀਆ ਮਿਲਦੀ ਹੈ। ਜੇਤਲੀ ਦੀਆਂ ਦੋ ਵੱਡੀਆਂ ਭੈਣਾਂ ਮਧੁ ਭਾਰਗਵ ਅਤੇ ਮੰਜੂ ਭਾਰਗਵ, ਜੋ ਮੁੰਬਈ 'ਚ ਰਹਿੰਦੀਆਂ ਹਨ। ਅਰੁਣ ਜੇਤਲੀ ਦਾ ਵਿਆਹ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਗਿਰਧਾਰੀ ਲਾਲ ਡੋਗਰਾ ਦੀ ਬੇਟੀ ਸੰਗੀਤਾ ਨਾਲ ਹੋਈ। ਇਨ੍ਹਾਂ ਦੇ ਦੋ ਬੱਚੇ ਸੋਨਾਲੀ ਅਤੇ ਰੋਹਣ ਹਨ। ਬੇਟੀ ਸੋਨਾਲੀ ਵਿਆਹੁਤਾ ਹੈ ਅਤੇ ਬੇਟੇ ਰੋਹਣ ਦਾ ਵਿਆਹ ਇਸ ਸਾਲ ਦੇ ਅੰਤ ਤੱਕ ਹੋਣਾ ਨਿਸ਼ਚਿਤ ਕੀਤਾ ਗਿਆ ਹੈ।

PunjabKesariਅੰਮ੍ਰਿਤਸਰ ਨਾਲ ਮੋਹ ਦੇ ਚੱਲਦੇ ਲੜੀਆਂ ਲੋਕਸਭਾ ਚੋਣਾਂ
ਅਰੁਣ ਜੇਤਲੀ ਦੇ ਮਨ 'ਚ ਅੰਮ੍ਰਿਤਸਰ ਲਈ ਕੁਝ ਖਾਸ ਕਰਨ ਦੀ ਤਮੰਨਾ ਸੀ। ਇਸ ਲਈ ਉਹ ਰਾਜਨੀਤਿਕ ਤੌਰ 'ਤੇ ਗੁਰੂ ਨਗਰੀ ਨੂੰ ਆਪਣੀ ਕਰਮ ਭੂਮੀ ਬਣਾਉਣਾ ਚਾਹੁੰਦੇ ਸਨ। ਅਰੁਣ ਜੇਤਲੀ ਸਾਰਕ ਦੇਸ਼ਾਂ ਦੀ ਇਕ ਕਰੰਸੀ ਕਰਨਾ ਚਾਹੁੰਦੇ ਸਨ ਅਤੇ ਅੰਮ੍ਰਿਤਸਰ ਨੂੰ ਉਸ ਦਾ ਟ੍ਰੇਡ ਹਬ ਬਣਾਉਣਾ ਚਾਹੁੰਦੇ ਸਨ। ਜੇਤਲੀ ਆਪਣੇ ਇਸ ਵਿਜ਼ਨ ਦੀ ਚਰਚਾ ਜਦੋਂ ਆਪਣੇ ਨੇੜੇ ਲੋਕਾਂ ਨਾਲ ਕਰਦੇ ਸਨ ਤਾਂ ਅਕਸਰ ਕਹਿੰਦੇ ਸਨ ਕਿ ਅੰਮ੍ਰਿਤਸਰ 'ਚ ਜ਼ਮੀਨ ਦੀ ਕੀਮਤ ਇੰਚਾਂ ਦੇ ਹਿਸਾਬ ਨਾਲ ਵਿਕੇਗੀ।

PunjabKesari

ਬਤੌਰ ਸੰਘ ਪ੍ਰਚਾਰਕ 12 ਸਾਲ ਮੋਦੀ ਦੇ ਘਰ ਰਹੇ
ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ 'ਚ 12 ਸਾਲਾਂ ਤੱਕ ਸੰਘ ਦੇ ਪ੍ਰਚਾਰਕ ਰਹੇ। ਇਸ ਦੌਰਾਨ ਮੋਦੀ ਜੇਤਲੀ ਦੇ ਸਰਕਾਰੀ ਰਿਹਾਇਸ਼ 9 ਅਸ਼ੋਕ ਰੋਡ 'ਚ ਰਹਿੰਦੇ ਰਹੇ। ਗੁਜਰਾਤ 'ਚ ਜਦੋਂ ਮੋਦੀ ਨੂੰ ਵਾਜਪੇਈ ਨੇ ਅਸਤੀਫਾ ਦੇਣ ਦਾ ਇਸ਼ਾਰਾ ਦਿੱਤਾ, ਉਸ ਸਮੇਂ ਵੀ ਅਰੁਣ ਜੇਤਲੀ ਨੇ ਮੋਦੀ ਦੀ ਢਾਲ ਬਣ ਕੇ ਇਹ ਨਹੀਂ ਹੋਣ ਦਿੱਤਾ।

PunjabKesari


Anuradha

Content Editor

Related News