ਲੁਧਿਆਣਾ ''ਚ ਸਮੋਗ ਘਟਾਉਣ ਲਈ ਕਰਾਈ ਗਈ ''ਨਕਲੀ ਬਾਰਸ਼''
Tuesday, Nov 05, 2019 - 11:57 AM (IST)

ਲੁਧਿਆਣਾ (ਹਿਤੇਸ਼) : ਪਰਾਲੀ ਸਾੜਨ ਤੋਂ ਬਾਅਦ ਉੱਠ ਰਹੇ ਧੂੰਏਂ ਕਾਰਨ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਜੋ ਵਿਜ਼ੀਬਿਲਟੀ ਘੱਟ ਹੋ ਗਈ ਹੈ, ਉੱਥੇ ਹੀ ਲੋਕਾਂ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਸ਼ਹਿਰ 'ਚ ਪਾਣੀ ਦਾ ਝੜਕਾਅ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਸੋਮਵਾਰ ਰਾਤ ਨੂੰ ਓ. ਐਂਡ ਐੱਮ. ਦੀਆਂ ਜੈਟਿੰਗ ਮਸ਼ੀਨਾਂ ਅਤੇ ਪਾਣੀ ਦੇ ਟੈਂਕਰਾਂ ਨੂੰ ਸੜਕਾਂ 'ਤੇ ਉਤਾਰਿਆ ਗਿਆ, ਜਿਸ ਵਲੋਂ ਹਵਾ 'ਚ ਸਮੋਗ ਦਾ ਪ੍ਰਭਾਵ ਘੱਟ ਕਰਨ ਲਈ ਬਨਾਉਣੀ ਵਰਖਾ ਕਰਵਾਈ ਗਈ, ਜਿਸ ਨਾਲ ਦਰੱਖਤਾਂ ਨੂੰ ਧੋਇਆ ਗਿਆ।
ਅਧਿਕਾਰੀਆਂ ਮੁਤਾਬਕ ਇਸ ਪ੍ਰਕਿਰਿਆ ਨਾਲ ਦਰੱਖਤਾਂ ਨੂੰ ਜ਼ਿਆਦਾ ਆਕਸੀਜਨ ਛੱਡਣ 'ਚ ਮਦਦ ਮਿਲੇਗੀ। ਨਗਰ ਨਿਗਮ ਵਲੋਂ ਪਾਣੀ ਦੀ ਛਿੜਕਾਅ ਕਰਨ ਦੇ ਲਈ 20 ਗੱਡੀਆਂ ਲਾਈਆਂ ਗਈਆਂ ਸਨ, ਜਿਨ੍ਹਾਂ ਦੇ ਨਾਲ-ਨਾਲ ਇਕ-ਇਕ ਜੇ. ਈ. ਨੂੰ ਵੀ ਭੇਜਿਆ ਗਿਆ ਅਤੇ ਉਨ੍ਹਾਂ ਨੂੰ ਵਟਸਐਪ ਗਰੁੱਪ 'ਚ ਫੋਟੋ ਅਤੇ ਲੋਕੇਸ਼ਨ ਪਾਉਣ ਦੀ ਗੱਲ ਕਹਿ ਕੇ ਮਾਨੀਟਰਿੰਗ ਕੀਤੀ ਗਈ।