''ਅੱਛੇ ਦਿਨ'' ਤੋਂ ਨੱਸ ਰਹੇ ਹਨ ਮੋਦੀ ਦੇ ਮੰਤਰੀ! (ਵੀਡੀਓ)

08/25/2015 8:16:59 PM

ਜਲੰਧਰ : ਟੀਮ ਮੋਦੀ ਦੇ ਇਕ ਹੋਰ ਮੰਤਰੀ ਨੇ ਮੋਦੀ ਦੇ ਅੱਛੇ ਦਿਨ ਵਾਲੇ ਨਾਅਰੇ ਤੋਂ ਪਾਸਾ ਵੱਟਿਆ ਹੈ। ਇਸ ਵਾਰ ਪੰਜਾਬ ਦੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਐਮ.ਪੀ. ਅਤੇ ਕੇਂਦਰੀ ਰਾਜ ਮੰਤਰੀ ਤੋਂ ਜਦੋਂ ਮੋਦੀ ਦੇ ਅੱਛੇ ਦਿਨ ਆਏਂਗੇ ਵਾਲੇ ਨਾਅਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਇਹ ਤੁਸੀਂ ਵੀਡੀਓ ''ਚ ਸਾਫ ਦੇਖ ਤੇ ਸੁਣ ਸਕਦੇ ਹੋ।
ਦਰਅਸਲ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਦਿੱਤੇ ਬਿਆਨ ਤੋਂ ਬਾਅਦ ਇਹ ਮਾਮਲਾ ਭੱਖ ਗਿਆ ਹੈ। ਤੋਮਰ ਦਾ ਕਹਿਣਾ ਸੀ ਕਿ ਇਹ ਨਾਰਾ ਮੋਦੀ ਵਲੋਂ ਨਹੀਂ ਦਿੱਤਾ ਗਿਆ ਹੈ। ਹੁਣ ਸਵਾਲ ਇਹ ਖੜਾ ਹੋ ਗਿਆ ਹੈ ਕਿ ਅਜਿਹਾ ਕੀ ਹੋ ਗਿਆ ਕਿ ਲੋਕ ਸਭਾ ਚੋਣਾਂ ''ਚ ਇਸ ਨਾਰੇ ਨੂੰ ਮੁੱਖ ਹਥਿਆਰ ਬਣਾਉਣ ਵਾਲੇ ਬਾਜਪਾ ਨੇਤਾ ਇਸ ਤੋਂ ਪਾਸਾ ਵੱਟ ਰਹੇ ਹਨ।


Gurminder Singh

Content Editor

Related News