ਪਹਿਲਾਂ ਦੇ ਮੁਕਾਬਲੇ ਹੁਣ ਸ਼ਹਿਰ ''ਚ ਕਾਫੀ ਆਰਟ ਲਵਰ

01/13/2018 12:12:35 PM


ਚੰਡੀਗੜ (ਪਾਲ) - ਇਸ ਸ਼ਹਿਰ ਵਿਚ ਮੈਂ ਆਰਟ ਨੂੰ ਵਿਕਸਿਤ ਹੁੰਦਾ ਦੇਖਿਆ ਹੈ ਅਤੇ ਪਹਿਲਾਂ ਦੇ ਮੁਕਾਬਲੇ ਹੁਣ ਸਹਿਰ ਵਿਚ ਕਾਫੀ ਆਰਟ ਲਵਰ ਹਨ। ਇਹ ਕਹਿਣਾ ਹੈ ਆਰਟਿਸਟ ਪ੍ਰਦੀਪ ਵਰਮਾ ਦਾ, ਜਿਨ੍ਹਾਂ ਦੀ ਸੈਕਟਰ-36 ਅਲਾਇੰਸ ਫਰਾਂਸਿਸ ਵਿਚ ਸੋਲੋ ਐਗਜ਼ੀਬਿਸ਼ਨ ਇਕ ਹਫਤੇ ਤਕ ਡਿਸਪਲੇਅ ਹੋਵੇਗੀ। ਪ੍ਰਦੀਪ ਮੁਤਾਬਕ ਆਰਟਿਸਟ ਤਾਂ ਕੰਮ ਵਧੀਆ ਕਰ ਹੀ ਰਹੇ ਹੈ ਪਰ ਹੁਣ ਲੋਕਾਂ ਦਾ ਵੀ ਕਾਫੀ ਰੁਝਾਨ ਐਗਜ਼ੀਬਿਸ਼ਨ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਇੰਨਾ ਸਭ ਹੋਣ ਤੋਂ ਬਾਅਦ ਵੀ ਮੈਨੂੰ ਲਗਦਾ ਹੈ ਕਿ ਦਿੱਲੀ ਅਤੇ ਕੋਲਕਾਤਾ ਵਿਚ ਜਿਸ ਤਰ੍ਹਾਂ ਆਰਟ ਪ੍ਰਮੋਟ ਹੁੰਦੀ ਹੈ, ਉਸ ਮੁਕਾਮ ਤਕ ਲੈ ਕੇ ਜਾਣ ਵਿਚ ਅਜੇ ਚੰਡੀਗੜ੍ਹ ਨੂੰ ਥੋੜ੍ਹਾ ਸਮਾਂ ਲੱਗੇਗਾ।
ਪ੍ਰਦੀਪ ਮੁਤਾਬਕ ਚੰਗਾ ਲਗਦਾ ਹੈ ਜਦੋਂ ਯੰਗ ਟੇਲੈਂਟ ਨੂੰ ਆਰਟ ਫਾਰਮ ਵਿਚ ਵਧੀਆ ਕੰਮ ਕਰਦੇ ਹੋਏ ਵੇਖਦਾ ਹਾਂ। ਉਨ੍ਹਾਂ ਦੱਸਿਆ ਕਿ ਬੈਂਕ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਉਨ੍ਹਾਂ ਦੀ ਖੇਡਾਂ 'ਚ ਕੁਝ ਸਾਲ ਰੁਟੀਨ ਰਹੀ, ਹਾਲਾਂਕਿ ਜਦੋਂ ਖੇਡਣਾ ਛੱਡਿਆ ਤਾਂ ਲੱਗਾ ਕਿ ਜ਼ਿੰਦਗੀ ਵਿਚ ਕੁਝ ਕਮੀ ਹੈ। ਸ਼ਾਇਦ ਇਹ ਕਮੀ ਰੰਗਾਂ ਦੀ ਸੀ। ਪ੍ਰਦੀਪ ਨੇ ਦੱਸਿਆ ਕਿ ਆਰਟ ਲਵਰ ਲਈ ਇਹ ਐਗਜ਼ੀਬਿਸ਼ਨ ਇਸ ਪੱਖੋਂ ਵੀ ਖਾਸ ਹੈ ਕਿਉਂਕਿ ਜਿਹੜਾ ਆਰਟ ਵਰਕ ਇਥੇ ਡਿਸਪਲੇਅ ਹੋ ਰਿਹਾ ਹੈ, ਉਹ ਸ਼ਹਿਰ ਵਿਚ ਨਾ ਦੇ ਬਰਾਬਰ ਦੇਖਣ ਨੂੰ ਮਿਲਦਾ ਹੈ।

ਨਾ ਬਰੱਸ਼ ਤੇ ਨਾ ਉਂਗਲੀਆਂ ਨਾਲ ਭਰਦੇ ਹਨ ਰੰਗ
ਸ਼ਹਿਰ ਵਿਚ ਜੋ ਆਰਟਿਸਟ ਕੰਮ ਕਰਦੇ ਹਨ, ਉਹ ਮਾਡਰਨ ਆਰਟ ਹੀ ਡਿਸਪਲੇਅ ਕਰਦੇ ਹਨ, ਇਸ ਵਿਚ ਐਕਰੇਲਿਕ ਅਤੇ ਮਿਕਸ ਮੀਡੀਆ ਦੀ ਵਰਤੋਂ ਵੇਖੀ ਜਾਂਦੀ ਹੈ ਪਰ ਪ੍ਰਦੀਪ ਕਾਫੀ ਸਮੇਂ ਤੋਂ ਐਬਸਟ੍ਰੈਕਟ ਆਰਟ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਪੇਂਟਿੰਗਜ਼ ਵੀ ਖਾਸ ਹਨ ਕਿਉਂਕਿ ਇਨ੍ਹਾਂ ਵਿਚ ਨਾ ਤਾਂ ਬਰੱਸ਼ ਨਾਲ ਰੰਗ ਭਰੇ ਜਾਂਦੇ ਹਨ, ਨਾ ਹੀ ਉਂਗਲੀਆਂ ਨਾਲ, ਬਲਕਿ ਇਸ ਆਰਟ ਵਿਚ ਪੇਪਰ ਨਾਲ ਪੇਂਟਿੰਗ ਨੂੰ ਤਿਆਰ ਕੀਤਾ ਜਾਂਦਾ ਹੈ। 15 ਡਿਗਰੀ ਤਾਪਮਾਨ 'ਤੇ ਇਨ੍ਹਾਂ ਨੂੰ ਲੇਅਰ ਪੈਟਰਨ ਨਾਲ ਟੈਕਸਚਰ 'ਤੇ ਤਿਆਰ ਕੀਤਾ ਜਾਂਦਾ ਸੀ।


Related News