ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਚਰਨਜੀਤ ਬਰਾੜ ਨੂੰ ਭੇਜਿਆ ਲੀਗਲ ਨੋਟਿਸ
Thursday, Aug 08, 2024 - 10:51 AM (IST)
ਚੰਡੀਗੜ੍ਹ (ਮਨਜੋਤ)- ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਾਬਕਾ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਕਲੇਰ ਨੇ ਅਦਾਲਤ ’ਚ ਇਹ ਹਲਫ਼ੀਆ ਬਿਆਨ ਦਾਇਰ ਕੀਤਾ ਸੀ ਕਿ ਬੇਅਦਬੀ ਮਾਮਲੇ ’ਚ ਨਾਮਜ਼ਦ ਡੇਰਾ ਸਿਰਸਾ ਦੇ ਮੈਂਬਰ ਬੇਕਸੂਰ ਹਨ। ਇਸ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਅਜਿਹਾ ਹੀ ਨੋਟਿਸ ਰਤਨਦੀਪ ਸਿੰਘ ਧਾਲੀਵਾਲ ਨੂੰ ਜਾਰੀ ਕੀਤਾ ਗਿਆ ਹੈ, ਜੋ ਯੂ-ਟਿਊਬ ਚੈਨਲ ਚਲਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਮਹਾਨਗਰ 'ਚ ਹਰ ਐਤਵਾਰ ਨੂੰ ਨਹੀਂ ਮਿਲੇਗਾ ਤੇਲ! ਬੰਦ ਰਹਿਣਗੇ ਪੈਟਰੋਲ ਪੰਪ
ਉਨ੍ਹਾਂ ਵੱਲੋਂ ਭੇਜੇ ਲੀਗਲ ਨੋਟਿਸ ’ਚ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਕਲੇਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਜਿਹਾ ਕੋਈ ਹਲਫ਼ੀਆ ਬਿਆਨ ਦਾਇਰ ਨਹੀਂ ਕੀਤਾ ਤੇ ਲੋਕਾਂ ਸਾਹਮਣੇ ਐਡਵੋਕੇਟ ਕਲੇਰ ਦੇ ਅਕਸ ਨੂੰ ਸੱਟ ਮਾਰਨ ਵਾਸਤੇ ਜਾਣ-ਬੁੱਝ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਨੋਟਿਸ ’ਚ ਕਿਹਾ ਗਿਆ ਕਿ ਇੰਟਰਵਿਊ ਦੇ ਰੂਪ ’ਚ ਬਰਾੜ ਨੇ ਇਹ ਗ਼ਲਤ ਦਾਅਵਾ ਕੀਤਾ ਹੈ ਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਅਕਾਲੀ ਆਗੂ ਦੇ ਅਕਸ ਨੂੰ ਹੋਰ ਸੱਟ ਮਾਰੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀ ਨਾਇਡੂ ਨੂੰ ਮਿਲੇ ਰਾਜਾ ਵੜਿੰਗ ਤੇ ਡਾ. ਅਮਰ ਸਿੰਘ, ਕੀਤੀ ਇਹ ਮੰਗ
ਨੋਟਿਸ ’ਚ ਕਿਹਾ ਗਿਆ ਕਿ ਚਰਨਜੀਤ ਬਰਾੜ ਨੇ ਝੂਠਾ ਦੋਸ਼ ਲਾਇਆ ਹੈ ਕਿ ਐਡਵੋਕੇਟ ਕਲੇਰ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਇਕ ਕੇਸ ’ਚ ਪ੍ਰਤੀਨਿਧਤਾ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8