5 ਕਿਲੋ ਗਾਂਜੇ ਸਮੇਤ ਗ੍ਰਿਫਤਾਰ
Wednesday, Jul 25, 2018 - 07:08 AM (IST)
ਜਲੰਧਰ, (ਕਮਲੇਸ਼)- ਬਾਰਾਦਰੀ ਪੁਲਸ ਨੇ ਇਕ ਵਿਅਕਤੀ ਨੂੰ 5 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਲਕੀਤ ਸਿੰਘ ਨੇ ਸੰਤ ਨਗਰ ਫਾਟਕ ਨੇੜੇ ਪੁਲਸ ਪਾਰਟੀ ਨਾਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਬੋਰੀ ਚੁੱਕ ਕੇ ਪੈਦਲ ਆ ਰਿਹਾ ਵਿਅਕਤੀ ਪੁਲਸ ਨਾਕਾ ਦੇਖ ਕੇ ਵਾਪਸ ਮੁੜਨ ਲੱਗਾ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਕਿਸ਼ਨ ਕੁਮਾਰ ਵਾਸੀ ਭਾਗਲਪੁਰ ਬਿਹਾਰ ਵਜੋਂ ਹੋਈ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਪੂਰਥਲਾ-ਕਾਲਾ ਸੰਘਿਅਾਂ ਰੋਡ ’ਤੇ ਬਣੀਆਂ ਝੁੱਗੀਆਂ ਵਿਚ ਰਹਿੰਦਾ ਸੀ।
ਸਟੇਸ਼ਨ ’ਤੇ ਕਿਸ਼ਨ ਨੂੰ ਇਕ ਬਿਹਾਰੀ ਦੇ ਕੇ ਗਿਆ ਸੀ ਗਾਂਜਾ : ਐੱਸ. ਐੱਚ. ਓ. ਨੇ ਦੱਸਿਆ ਕਿ ਬਿਹਾਰ ਦਾ ਇਕ ਵਿਅਕਤੀ ਕਿਸ਼ਨ ਨੂੰ ਰੇਲਵੇ ਸਟੇਸ਼ਨ ’ਤੇ ਗਾਂਜੇ ਦੀ ਸਪਲਾਈ ਦੇ ਕੇ ਗਿਆ ਸੀ। ਪੁਲਸ ਪੁੱਛਗਿੱਛ ਵਿਚ ਕਿਸ਼ਨ ਨੇ ਦੱਸਿਆ ਕਿ ਉਹ 100 ਗ੍ਰਾਮ ਦੀਆਂ ਪੁੜੀਆਂ ਬਣਾ ਕੇ ਗਾਂਜੇ ਦੇ ਸ਼ੌਕੀਨ ਲੋਕਾਂ ਨੂੰ ਵੇਚਦਾ ਸੀ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਦਿਅਾਂ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਨੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਸ ਮੁਲਜ਼ਮ ਤੋਂ ਨਸ਼ੇ ਦੇ ਮੁੱਖ ਸੋਮਿਆਂ ਬਾਰੇ ਪਤਾ ਕਰੇਗੀ।
