ਦਿੱਲੀ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਵਾਲੇ ਗ੍ਰਿਫਤਾਰ
Tuesday, Mar 06, 2018 - 07:16 AM (IST)

ਜਲੰਧਰ, (ਮਹੇਸ਼)— ਦਿੱਲੀ ਤੋਂ ਲਿਆ ਕੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਜਲੰਧਰ ਦੇ ਵਿਸ਼ਾਲ ਤੇ ਨਵੀਂ ਦਿੱਲੀ ਦੇ ਉਤਮ ਨਗਰ ਇਲਾਕੇ ਦੇ ਪਿੰਕੂ ਨਾਮਕ 2 ਨਸ਼ਾ ਸਮੱਗਲਰਾਂ ਨੂੰ ਸੀ. ਆਈ. ਏ. ਸਟਾਫ (ਕਮਿਸ਼ਨਰੇਟ ਪੁਲਸ) ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੀ. ਆਈ. ਏ. ਦੇ ਇੰਚਾਰਜ ਅਜੇ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵਿੰਦਰ ਸਿੰਘ ਵੱਲੋਂ ਫੜੇ ਗਏ ਮੁਲਜ਼ਮਾਂ ਵਿਸ਼ਾਲ ਪੁੱਤਰ ਰੱਤੀ ਰਾਮ ਵਾਸੀ ਅਬਾਦਪੁਰਾ ਤੇ ਹਰਪੇਸ਼ਪਾਲ ਉਰਫ ਪਿੰਕੂ ਪੁੱਤਰ ਰਾਜੇਸ਼ਪਾਲ ਵਾਸੀ ਉਤਮ ਨਗਰ ਨਵੀਂ ਦਿੱਲੀ ਖਿਲਾਫ ਥਾਣਾ ਡਵੀਜ਼ਨ ਨੰਬਰ 4 ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨਾਲ ਹੋਰ ਕਿਨ੍ਹਾਂ ਲੋਕਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਸਨ ਤੇ ਉਹ ਜਲੰਧਰ ਵਿਚ ਹੈਰੋਇਨ ਦੀ ਸਪਲਾਈ ਕਿੱਥੇ-ਕਿੱਥੇ ਕਰਦੇ ਸਨ।