ਭੀਖ ਮੰਗਦੀਆਂ 5 ਮਹਿਲਾਵਾਂ ਬੱਚਿਆਂ ਸਣੇ ਕਾਬੂ
Friday, Jul 14, 2017 - 12:45 AM (IST)

ਨਵਾਂਸ਼ਹਿਰ, (ਮਨੋਰੰਜਨ,ਤ੍ਰਿਪਾਠੀ)- ਜ਼ਿਲਾ ਬਾਲ ਸੁਰੱਖਿਆ ਵਿਭਾਗ ਵੱਲੋਂ ਵੀਰਵਾਰ ਨੂੰ ਸਬਜ਼ੀ ਮੰਡੀ ਦੇ ਨੇੜੇ ਪੰਜ ਮਹਿਲਾਵਾਂ ਨੂੰ ਬੱਚਿਆਂ ਸਣੇ ਭੀਖ ਮੰਗਦੇ ਹੋਏ ਕਾਬੂ ਕੀਤਾ ਗਿਆ। ਪੁਲਸ ਨੇ ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਅੱਗੇ ਪੇਸ਼ ਕੀਤਾ, ਜਿਥੇ ਅੱਗੇ ਤੋਂ ਭੀਖ ਨਾ ਮੰਗਣ ਦੀ ਚਿਤਾਵਨੀ ਦਿੰਦੇ ਹੋਏ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭੀਖ ਮੰਗਣਾ ਕਾਨੂੰਨੀ ਜੁਰਮ ਹੈ। ਜੁਵੇਨਾਈਲ ਐਕਟ 2015 ਦੀ ਧਾਰਾ 76/77 ਤਹਿਤ ਭੀਖ ਮੰਗਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਂਦੀ ਹੈ। ਇਸ ਕਾਰਵਾਈ ਦੌਰਾਨ ਕਾਬੂ ਹੋਏ ਦੋਸ਼ੀਆਂ ਨੂੰ ਪੰਜ ਸਾਲ ਤੱਕ ਦੀ ਸਜ਼ਾ ਤੇ ਇਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।
ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਵਿਭਾਗ ਅਧਿਕਾਰੀ ਕੰਚਨ ਅਰੋੜਾ, ਬਾਲ ਭਲਾਈ ਕਮੇਟੀ ਦੇ ਮੈਂਬਰ ਪ੍ਰਿਤਪਾਲ ਬਜਾਜ, ਅੰਚਨ ਬਾਲਾ ਆਦਿ ਹਾਜ਼ਰ ਸਨ।
ਜ਼ਿਲੇ 'ਚ ਨਹੀਂ ਹੈ ਕੋਈ ਚਿਲਡ੍ਰਨ ਹੋਮ ਸ਼ਹੀਦ ਭਗਤ ਸਿੰਘ ਨਗਰ ਨੂੰ ਜ਼ਿਲਾ ਬਣੇ 20 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਜ਼ਿਲੇ ਵਿਚ ਚਿਲਡ੍ਰਨ ਹੋਮ ਨਹੀਂ ਹੈ। ਅਜਿਹੇ ਵਿਚ ਕਿਸੇ ਵੀ ਲਾਵਾਰਿਸ ਬੱਚੇ ਨੂੰ ਜਲੰਧਰ ਜਾਂ ਹੁਸ਼ਿਆਰਪੁਰ ਦੇ ਚਿਲਡ੍ਰਨ ਹੋਮ 'ਚ ਭੇਜਿਆ ਜਾਂਦਾ ਹੈ। ਜ਼ਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ। ਜਲਦ ਹੀ ਜ਼ਿਲੇ 'ਚ ਚਿਲਡ੍ਰਨ ਹੋਮ ਬਣ ਕੇ ਤਿਆਰ ਹੋ ਜਾਵੇਗਾ।