ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ ਕਾਬੂ

Tuesday, Jun 12, 2018 - 01:30 AM (IST)

ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ ਕਾਬੂ

ਫਾਜ਼ਿਲਕਾ(ਨਾਗਪਾਲ, ਲੀਲਾਧਰ)–ਥਾਣਾ ਅਰਨੀਵਾਲਾ ਦੀ ਪੁਲਸ ਨੇ ਪਿੰਡ ਪਾਕਾਂ ’ਚ ਇਕ ਵਿਅਕਤੀ ਨੂੰ ਚਾਲੂ ਭੱਠੀ, 50 ਕਿਲੋ ਲਾਹਣ ਤੇ 5 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।  ਪ੍ਰਾਪਤ ਜਾਣਕਾਰੀ  ਮੁਤਾਬਕ ਏ. ਐੱਸ. ਆਈ. ਜੱਜ ਸਿੰਘ 10 ਜੂਨ 2018 ਨੂੰ ਸਵੇਰੇ ਲਗਭਗ 11 ਵਜੇ ਜਦੋਂ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਗੁਰਵਿੰਦਰ ਸਿੰਘ ਉਰਫ ਸੋਨੀ ਵਾਸੀ ਪਿੰਡ ਪਾਕਾਂ ਤੋਂ ਇਕ ਚਾਲੂ ਭੱਠੀ, 50 ਕਿਲੋ ਲਾਹਣ ਤੇ 5 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ ਵਿਅਕਤੀ ਨੂੰ  ਕਾਬੂ  ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
 


Related News