ਸ਼ਰਾਬ ਮਾਮਲੇ ''ਚ ਗੁੱਡੀ ਗ੍ਰਿਫਤਾਰ, ਪੁੱਤਰ ਗਗਨ ਹੋਇਆ ਫਰਾਰ

Friday, Apr 20, 2018 - 01:29 AM (IST)

ਅਬੋਹਰ(ਸੁਨੀਲ)-ਜ਼ਿਲਾ ਪੁਲਸ ਕਪਤਾਨ ਡਾ. ਕੇਤਨ ਬਲਿਰਾਮ ਪਾਟਿਲ ਵੱਲੋਂ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਅਤੇ ਗਲਤ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਖੂਈਆਂ ਸਰਵਰ ਦੇ ਮੁਖੀ ਬਲਵਿੰਦਰ ਸਿੰਘ ਟੋਹਰੀ ਅਤੇ ਸਹਾਇਕ ਸਬ ਇੰਸਪੈਕਟਰ ਹਰਵਿੰਦਰ ਸਿੰਘ ਦੌਰਾਨੇ-ਗਸ਼ਤ ਪਿੰਡ ਦਾਨੇਵਾਲਾ ਸਤਕੋਸੀ ਵੱਲ ਜਾ ਰਹੇ ਸਨ ਕਿ ਰਾਜਸਥਾਨ ਤੋਂ ਇਕ ਮੋਟਰਸਾਈਕਲ ਆਉਂਦਾ ਵਿਖਾਈ ਦਿੱਤਾ, ਜਿਸ ਨੂੰ ਗਗਨ ਪੁੱਤਰ ਮਨਫੂਲ ਰਾਮ ਚਲਾ ਰਿਹਾ ਸੀ। ਉਸਦੇ ਪਿੱਛੇ ਉਸਦੀ ਮਾਤਾ ਗੁੱਡੀ ਬੈਠੀ ਸੀ। ਪੁਲਸ ਨੇ ਰੋਕ ਕੇ ਉਨ੍ਹਾਂ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 96 ਪਊਏ ਰਾਜਸਥਾਨੀ ਸ਼ਰਾਬ ਦੇ ਬਰਾਮਦ ਹੋਏ। ਗਗਨ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਜਦਕਿ ਗੁੱਡੀ ਦੇਵੀ ਨੂੰ ਪੁਲਸ ਨੇ ਕਾਬੂ ਕਰ ਲਿਆ। ਗੁੱਡੀ ਦੇਵੀ ਨੂੰ ਜੱਜ ਜਸਬੀਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਉਸਦੇ ਵਕੀਲ ਜੈਦਿਆਲ ਕਾਂਟੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਗੁੱਡੀ ਦੇਵੀ ਦੀ ਹਾਲਤ ਗੰਭੀਰ ਹੈ। ਉਸਦਾ ਬੀ. ਪੀ. ਵਧਿਆ ਹੋਇਆ ਹੈ। ਉਸਦੀ ਜ਼ਮਾਨਤ ਤੁਰੰਤ ਕੀਤੀ ਜਾਵੇ। ਅਦਾਲਤ ਨੇ ਜੈਦਿਆਲ ਕਾਂਟੀਵਾਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸਨੂੰ ਤੁਰੰਤ ਜ਼ਮਾਨਤ ਦੇ ਦਿੱਤੀ। ਇਸ ਮਾਮਲੇ 'ਚ ਗੁੱਡੀ ਦੇਵੀ ਦੇ ਪੁੱਤਰ ਗਗਨ ਨੂੰ ਪੁਲਸ ਤਲਾਸ਼ ਕਰ ਰਹੀ ਹੈ। 


Related News