ਅੱਧਾ ਕਿਲੋ ਅਫੀਮ ਸਣੇ ਨੌਜਵਾਨ ਨੂੰ ਕੀਤਾ ਕਾਬੂ

Friday, Apr 06, 2018 - 12:04 AM (IST)

ਅੱਧਾ ਕਿਲੋ ਅਫੀਮ ਸਣੇ ਨੌਜਵਾਨ ਨੂੰ ਕੀਤਾ ਕਾਬੂ

ਅਬੋਹਰ(ਸੁਨੀਲ)-ਥਾਣÎਾ ਨੰ. 2 ਦੀ ਪੁਲਸ ਨੇ ਬੀਤੇ ਦਿਨੀਂ ਇਕ ਨੌਜਵਾਨ ਨੂੰ ਅੱਧਾ ਕਿਲੋ ਅਫੀਮ ਸਣੇ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮਨਜੀਤ ਸਿੰਘ ਬੀਤੇ ਦਿਨੀਂ ਬਾਈਪਾਸ ਦੇ ਨੇੜੇ ਸਥਿਤ ਬਣੇ ਆਈਸ ਬਲੂ ਰੈਸਟੋਰੈਂਟ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਸਾਹਮਣੇ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਮਾਤਰਾ 'ਚ ਅਫੀਮ ਬਰਾਮਦ ਹੋਈ । ਫੜੇ ਗਏ ਨੌਜਵਾਨ ਦੀ ਪਛਾਣ ਮਨੀਸ਼ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸ਼ੇਰਗੜ੍ਹ ਹਾਲ ਆਬਾਦ ਬਠਿੰਡਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮਨੀਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News