ਅਫੀਮ ਸਮੇਤ ਇਕ ਵਿਅਕਤੀ ਕਾਬੂ

Saturday, Mar 24, 2018 - 02:51 AM (IST)

ਅਫੀਮ ਸਮੇਤ ਇਕ ਵਿਅਕਤੀ ਕਾਬੂ

ਬਰੇਟਾ(ਸਿੰਗਲਾ)-ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਉਦੇਸ਼ ਨਾਲ ਜ਼ਿਲੇ ਦੇ ਮੁੱਖ ਪੁਲਸ ਅਫਸਰ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਏ. ਐੱਸ. ਆਈ. ਗੁਰਤੇਜ ਸਿੰਘ ਚੌਕੀ ਕੁਲਰੀਆਂ ਹੌਲਦਾਰ ਸੁਲਿਦੰਰ ਸਿੰਘ ਅਤੇ ਹੌਲਦਾਰ ਹਰਨਾਮ ਸਿੰਘ ਨੇ ਗੁਲਾਬ ਸਿੰਘ ਵਾਸੀ ਚਾਂਦਪੁਰਾ ਜੋ ਕੁਲਰੀਆ ਤੋਂ ਚਾਂਦਪੁਰਾ ਕੱਚੇ ਰਾਸਤੇ ਪੈਦਲ ਆ ਰਿਹਾ ਸੀ, ਨੇ ਪੁਲਸ ਨੂੰ ਦੇਖ ਕੇ ਆਪਣੀ ਡਬ 'ਚੋਂ ਲਿਫਾਫਾ ਕੱਢ ਕੇ ਖੇਤਾਂ 'ਚ ਸੁੱਟ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ, ਨੂੰ ਕਾਬੂ ਕੀਤਾ ਅਤੇ ਸੁੱਟੇ ਲਿਫਾਫੇ 'ਚ 50 ਗ੍ਰਾਮ ਅਫੀਮ ਸੀ, ਜਿਸ 'ਤੇ ਨਸ਼ਾ ਵਿਰੋਧੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਬਰੇਟਾ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਨਸ਼ੇ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਨਸ਼ੇ ਵਿਰੋਧੀ ਮੁਹਿੰਮ 'ਚ ਆਮ ਲੋਕਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ। 


Related News