ਘਰ ਨੂੰ ਬਣਾਇਆ ਸ਼ਰਾਬ ਦਾ ਠੇਕਾ, ਗ੍ਰਿਫਤਾਰ

03/18/2018 6:44:29 AM

ਜਲੰਧਰ(ਮਹੇਸ਼)-ਘਰ ਨੂੰ ਸ਼ਰਾਬ ਦਾ ਠੇਕਾ ਬਣਾ ਕੇ ਇਲਾਕੇ 'ਚ ਸ਼ਰਾਬ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਸਮੱਗਲਰ ਦੀ ਪਛਾਣ ਭੀਮ ਸੈਨ ਪੁੱਤਰ ਰੂਪ ਲਾਲ ਵਾਸੀ ਖਾਂਬਰਾ ਦੇ ਰੂਪ 'ਚ ਹੋਈ ਹੈ। ਥਾਣਾ ਸਦਰ ਦੇ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖਾਂਬਰਾ ਇਲਾਕੇ 'ਚ ਇਕ ਨੌਜਵਾਨ ਨੇ ਆਪਣੇ ਘਰ 'ਚ ਹੀ ਸ਼ਰਾਬ ਦਾ ਠੇਕਾ ਖੋਲ੍ਹਿਆ ਹੋਇਆ ਹੈ, ਜਿਸ 'ਤੇ ਪੁਲਸ ਨੇ ਉਕਤ ਸਮੱਗਲਰ ਨੂੰ ਘਰ ਵਿਚ ਛਾਪਾ ਮਾਰ ਕੇ ਉਥੋਂ 3 ਪੇਟੀਆਂ ਸ਼ਰਾਬ ਬਰਾਮਦ ਕਰ ਲਈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 


Related News