ਪੁਲਸ ਨੇ ਅਫੀਮ ਸਣੇ 4 ਵਿਅਕਤੀਆਂ ਨੂੰ ਕੀਤਾ ਕਾਬੂ
Tuesday, Mar 13, 2018 - 01:59 AM (IST)

ਜ਼ੀਰਾ(ਗੁਰਮੇਲ)—ਥਾਣਾ ਸਦਰ ਜ਼ੀਰਾ ਪੁਲਸ ਨੇ ਗਸ਼ਤ ਦੌਰਾਨ 2 ਵਿਅਕਤੀਆਂ ਨੂੰ 800 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਏ. ਐੱਸ. ਆਈ. ਜੁਗਰਾਜ ਸਿੰਘ ਸਮੇਤ ਪੁਲਸ ਪਾਰਟੀ ਨੇ ਪਿੰਡ ਤਲਵੰਡੀ-ਸੁੱਖੇਵਾਲਾ ਵਿਖੇ ਸ਼ੱਕੀ ਪੁਰਸ਼ਾਂ ਦੀ ਭਾਲ ਲਈ ਨਾਕਾ ਲਾਇਆ ਸੀ ਕਿ ਸਾਹਮਣੇ ਤੋਂ ਇਕ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ 'ਤੇ 2 ਵਿਅਕਤੀ ਆ ਰਹੇ ਸਨ, ਜੋ ਅਚਾਨਕ ਪੁਲਸ ਨੂੰ ਦੇਖ ਕੇ ਭੱਜਣ ਲੱਗੇ ਤਾਂ ਪੁਲਸ ਪਾਰਟੀ ਨੇ ਤੇਜ਼ੀ ਨਾਲ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਨੇ ਆਪਣਾ ਨਾਮ ਬਲਵਿੰਦਰ ਸਿੰਘ ਬਿੰਦਰ ਪੁੱਤਰ ਹਰਦੇਵ ਸਿੰਘ ਵਾਸੀ ਸੁੱਖੇਵਾਲਾ ਅਤੇ ਵਿਜੇ ਕੁਮਾਰ ਪੁੱਤਰ ਜੈ ਚੰਦ ਵਾਸੀ ਜ਼ੀਰਾ ਦੱਸਿਆ। ਜਿਨ੍ਹਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਕੋਲੋ 800 ਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਨਾਰਕੋਟਿਕ ਸੈੱਲ ਪੁਲਸ ਨੇ ਬਾਈਕ ਸਵਾਰ 2 ਦੋਸ਼ੀਆਂ ਨੂੰ ਅਫੀਮ ਸਮੇਤ ਫੜਿਆ ਹੈ। ਐੱਸ. ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਸ਼ਮਸ਼ਾਨਘਾਟ ਦੇ ਕੋਲ ਸ਼ੱਕੀ ਹਾਲਤ ਵਿਚ ਮੋਟਰਸਾਈਕਲ 'ਤੇ ਘੁੰਮ ਰਹੇ ਦੋ ਮੁੰਡਿਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 25-25 ਗ੍ਰਾਮ ਅਫੀਮ ਬਰਾਮਦ ਹੋਈ। ਦੋਸ਼ੀਆਂ ਦੀ ਪਛਾਣ ਸੰਜੂ ਤੇ ਦੀਪੂ ਦੋਵੇਂ ਵਾਸੀ ਪਿੰਡ ਨਵਾਂ ਪੂਰਬਾ ਦੇ ਰੂਪ ਵਿਚ ਹੋਈ ਹੈ ਤੇ ਉਨ੍ਹਾਂ ਖਿਲਾਫ ਥਾਣਾ ਕੈਂਟ ਵਿਚ ਪਰਚਾ ਦਰਜ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਇਹ ਅਫੀਮ ਕਿੱਥੋਂ ਲੈ ਕੇ ਆਏ ਹਨ।