ਭੁੱਕੀ ਸਣੇ ਕਾਬੂ ਦੋਸ਼ੀ 4 ਦਿਨਾਂ ਦੇ ਪੁਲਸ ਰਿਮਾਂਡ ''ਤੇ
Tuesday, Mar 06, 2018 - 12:09 AM (IST)
ਅਬੋਹਰ(ਸੁਨੀਲ)—2 ਕੁਇੰਟਲ ਭੁੱਕੀ ਸਮੇਤ ਡਰਾਈਵਰ ਤੇ ਕੰਡਕਟਰ ਨੂੰ ਕਾਬੂ ਕਰਨ ਦੇ ਮਾਮਲੇ 'ਚ ਸਦਰ ਥਾਣਾ ਮੁਖੀ ਬਰਜਿੰਦਰ ਸਿੰਘ, ਨਾਰਕੋਟਿਕਸ ਰੇਂਜ ਸੈੱਲ ਦੇ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਤੇ ਪੁਲਸ ਪਾਰਟੀ ਨੇ ਟਰਾਲਾ ਚਾਲਕ ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਗੁਰਜੰਟ ਸਿੰਘ ਵਾਸੀ ਗੋਨਿਆਨਾ ਮੰਡੀ, ਥਾਣਾ ਭਗਤਾ ਭਾਈ ਜ਼ਿਲਾ ਬਠਿੰਡਾ ਤੇ ਕੰਡਕਟਰ ਜਗਰਾਜ ਸਿੰਘ ਗੱਜਾ ਪੁੱਤਰ ਸਰਦੂਲ ਸਿੰਘ ਵਾਸੀ ਖਾਵਾਂ ਡੋਗਰਾ ਜ਼ਿਲਾ ਤਰਨਤਾਰਨ ਨੂੰ ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ। ਮਾਣਯੋਗ ਜੱਜ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ 4 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
