ਛਾਜਲੀ ਪੁਲਸ ਨੇ ਵੱਡੀ ਮਾਤਰਾ 'ਚ ਫੜਿਆ ਨਸ਼ਾ

Thursday, Feb 01, 2018 - 07:26 AM (IST)

ਛਾਜਲੀ ਪੁਲਸ ਨੇ ਵੱਡੀ ਮਾਤਰਾ 'ਚ ਫੜਿਆ ਨਸ਼ਾ

ਸੁਨਾਮ(ਬਾਂਸਲ)-ਥਾਣਾ ਛਾਜਲੀ ਪੁਲਸ ਨੇ ਇਕ ਔਰਤ ਤੋਂ ਨਸ਼ੇ ਵਾਲੀਆਂ 680 ਗੋਲੀਆਂ ਫੜਨ ਦਾ ਦਾਅਵਾ ਕਰ ਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਤੇ ਦੀਪਕ ਸ਼ਰਮਾ ਨੇ ਕਿਹਾ ਕਿ ਉਹ ਦੌਰਾਨੇ ਗਸ਼ਤ ਪੁਲਸ ਪਾਰਟੀ ਨਾਲ ਛਾਹੜ ਪਿੰਡ ਤੋਂ ਕੋਹਰੀਆਂ ਪਿੰਡ ਵੱਲ ਜਾ ਰਹੇ ਸਨ ਤਾਂ ਸਾਹਮਣੇ ਤੋਂ ਸੜਕ 'ਤੇ ਇਕ ਔਰਤ ਨੂੰ ਕਾਲੇ ਰੰਗ ਦਾ ਪਲਾਸਟਿਕ ਲਿਫਾਫਾ ਫੜੀ ਆਉਂਦਿਆਂ ਦੇਖਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਤੋਂ ਨਸ਼ੇ ਵਾਲੀਆਂ 680 ਗੋਲੀਆਂ ਮਿਲੀਆਂ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਕੇ ਥਾਣਾ ਛਾਜਲੀ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News