ਨਸ਼ਾ ਸਮੱਗਲਰ ਗ੍ਰਿਫ਼ਤਾਰ, 2 ਵਿਅਕਤੀਆਂ ਤੇ ਇਕ ਔਰਤ ''ਤੇ ਮਾਮਲਾ ਦਰਜ

Saturday, Jan 20, 2018 - 04:01 AM (IST)

ਨਸ਼ਾ ਸਮੱਗਲਰ ਗ੍ਰਿਫ਼ਤਾਰ, 2 ਵਿਅਕਤੀਆਂ ਤੇ ਇਕ ਔਰਤ ''ਤੇ ਮਾਮਲਾ ਦਰਜ

ਮੌੜ ਮੰਡੀ(ਪ੍ਰਵੀਨ)-ਐੱਸ. ਐੱਸ. ਪੀ. ਨਵੀਨ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਥਾਣਾ ਮੌੜ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਵੱਲੋਂ ਨਸ਼ੇ ਦੇ ਧੰਦੇ 'ਚ ਸਰਗਰਮ ਇਕ ਔਰਤ ਤੇ 2 ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਮੌੜ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਜਿਨ੍ਹਾਂ 'ਚ ਕੁਝ ਔਰਤਾਂ ਵੀ ਸ਼ਾਮਲ ਹਨ, ਰੇਲ-ਗੱਡੀ ਰਾਹੀਂ ਬਾਹਰਲੇ ਇਲਾਕੇ ਤੋਂ ਨਸ਼ੇ ਵਾਲੇ ਪਦਾਰਥ ਲਿਆ ਕੇ ਮੌੜ ਨੇੜਲੇ ਖੇਤਰ 'ਚ ਵੇਚਦੇ ਹਨ। ਅੱਜ ਵੀ ਉਹ ਰੇਲ-ਗੱਡੀ ਰਾਹੀਂ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ ਲਿਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸਟੇਸ਼ਨ ਨੇੜੇ ਨਾਕਾਬੰਦੀ ਕੀਤੀ। ਤਲਾਸ਼ੀ ਦੌਰਾਨ 2 ਵਿਅਕਤੀਆਂ ਮੋਨੂੰ ਕੁਮਾਰ ਮੌੜ ਖੁਰਦ, ਜੱਗੀ ਮੌੜ ਮੰਡੀ ਤੇ ਇਕ ਔਰਤ ਵੀਰਪਾਲ ਕੌਰ ਘੁੰਮਣ ਕਲਾਂ ਕੋਲੋਂ 70 ਦੇ ਕਰੀਬ ਨਸ਼ੇ ਵਾਲੀਆਂ ਸ਼ੀਸ਼ੀਆਂ ਅਤੇ 500 ਦੇ ਕਰੀਬ  ਅਜਿਹੀਆਂ ਹੀ ਗੋਲੀਆਂ ਬਰਾਮਦ ਹੋਈਆਂ। ਤਿੰਨਾਂ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਹੈ।


Related News