ਕਤਲ ਦੇ ਮਾਮਲੇ ''ਚ ਦੋਸ਼ੀ ਇਕ ਦਿਨਾਂ ਰਿਮਾਂਡ ''ਤੇ

Friday, Jan 12, 2018 - 12:31 AM (IST)

ਕਤਲ ਦੇ ਮਾਮਲੇ ''ਚ ਦੋਸ਼ੀ ਇਕ ਦਿਨਾਂ ਰਿਮਾਂਡ ''ਤੇ

ਜ਼ੀਰਾ(ਗੁਰਮੇਲ)-ਸਿਟੀ ਥਾਣਾ ਜ਼ੀਰਾ ਦੀ ਪੁਲਸ ਨੇ ਦੋਸ਼ੀ ਨੂੰ ਔਰਤ ਕਤਲ ਮਾਮਲੇ ਵਿਚ ਵਰਤੇ ਗਏ ਕੁਹਾੜੇ ਸਮੇਤ ਕਾਬੂ ਕਰ ਕੇ ਲਵਦੀਪ ਸਿੰਘ ਹੁੰਦਲ ਜੱਜ ਜ਼ੀਰਾ ਦੀ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਦੋਸ਼ੀ ਤੋਂ ਹੋਰ ਪੁੱਛਗਿੱਛ ਲਈ ਅਦਾਲਤ ਨੇ ਪੁਲਸ ਨੂੰ ਦੋਸ਼ੀ ਦਾ ਇਕ ਦਿਨਾਂ ਰਿਮਾਂਡ ਦਿੱਤਾ ਹੈ ਤਾਂ ਜੋ ਕਤਲ ਵਿਚ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਪਤਾ ਲਗਾਇਆ ਜਾ ਸਕੇ। ਜਾਣਕਾਰੀ ਦਿੰਦਿਆਂ ਪੜਤਾਲੀਆ ਅਫਸਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਮਿਤੀ 27 ਦਸੰਬਰ 2017 ਨੂੰ ਸਥਾਨਕ ਮੱਲਾਂਵਾਲਾ ਰੋਡ 'ਤੇ ਇਕ ਬਜ਼ੁਰਗ ਛਿੰਦਰ ਕੌਰ ਪਤਨੀ ਪਿਆਰਾ ਸਿੰਘ 'ਤੇ ਅਗਿਆਤ ਵਿਅਕਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ, ਜਿਸਦੀ 28 ਦਸੰਬਰ ਨੂੰ ਮੌਤ ਹੋ ਗਈ ਸੀ।  ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ 'ਤੇ ਤੱਥ ਸਾਹਮਣੇ ਆਏ ਕਿ ਉਕਤ ਔਰਤ ਦੇ ਘਰ ਸੀਰੀ ਵਜੋਂ ਕੰਮ ਕਰਦਾ ਵਿਅਕਤੀ ਨਸ਼ੇ ਕਰਨ ਦਾ ਆਦੀ ਸੀ ਅਤੇ ਇਨ੍ਹਾਂ ਦੇ ਘਰ 'ਚ ਨਸ਼ਾ ਕਰਨ ਤੋਂ ਬਜ਼ੁਰਗ ਔਰਤ ਨੇ Àਸਨੂੰ ਝਿੜਕਿਆ, ਜਿਸ ਕਾਰਨ ਸੀਰੀ ਛਿੰਦਾ ਸਿੰਘ ਨੇ ਰੰਜਿਸ਼ ਰੱਖਦਿਆਂ  ਕੁਹਾੜੇ ਨਾਲ ਔਰਤ ਦਾ ਕਤਲ ਕਰ ਦਿੱਤਾ। 


Related News