15 ਕਿਲੋ ਭੁੱਕੀ ਚੂਰਾ-ਪੋਸਤ ਸਣੇ 2 ਕਾਬੂ
Tuesday, Dec 12, 2017 - 02:30 AM (IST)
ਗੋਨਿਆਣਾ(ਗੋਰਾ ਲਾਲ)-ਪੁਲਸ ਨੇ 2 ਵਿਅਕਤੀਆਂ ਨੂੰ 15 ਕਿਲੋ ਭੁੱਕੀ ਚੂਰਾ-ਪੋਸਤ ਸਣੇ ਕਾਬੂ ਕੀਤਾ ਹੈ। ਏ. ਐੱਸ. ਆਈ. ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪਿੰਡ ਮਹਿਮਾ ਸਰਕਾਰੀ ਦੇ ਕੋਲ ਲਾਏ ਗਏ ਨਾਕੇ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ 15 ਕਿਲੋ ਭੁੱਕੀ ਚੂਰਾ-ਪੋਸਤ ਸਮੇਤ ਕਾਬੂ ਕੀਤਾ ਗਿਆ। ਉਕਤ ਦੋਵੇਂ ਦੋਸ਼ੀਆਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਗੀਰਾ ਸਿੰਘ ਵਾਸੀ ਨਰੂਆਣਾ ਅਤੇ ਅਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹਿਮਾ ਸਰਕਾਰੀ ਵਜੋਂ ਹੋਈ ਹੈ। ਪੁਲਸ ਨੇ ਉਕਤ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਕੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
