ਭੁੱਕੀ ਅਤੇ ਸ਼ਰਾਬ ਸਣੇ 2 ਕਾਬੂ

Wednesday, Dec 06, 2017 - 06:37 AM (IST)

ਭੁੱਕੀ ਅਤੇ ਸ਼ਰਾਬ ਸਣੇ 2 ਕਾਬੂ

ਧੂਰੀ(ਸੰਜੀਵ ਜੈਨ)- ਪੁਲਸ ਨੇ ਦੋ ਦੋਸ਼ੀਆਂ ਨੂੰ ਇਕ ਕਾਰ ਵਿਚ 8 ਕਿਲੋ ਭੁੱਕੀ ਅਤੇ 80 ਬੋਤਲਾਂ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੀਆਂ ਲਿਜਾਂਦੇ ਹੋਏ ਕਾਬੂ ਕੀਤਾ ਹੈ। ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਰਣੀਕੇ ਦੇ ਇੰਚਾਰਜ ਹੀਰਾ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਹਸਨਪੁਰ ਤੋਂ ਦਿਲਬਾਗ ਖਾਂ ਉਰਫ ਬਾਗੀ ਪੁੱਤਰ ਸਾਈਆ ਖਾਂ ਵਾਸੀ ਖੇੜੀ (ਸੁਨਾਮ) ਅਤੇ ਸਾਹਿਲ ਖਾਂ ਉਰਫ ਸ਼ੈਲੀ ਪੁੱਤਰ ਕੁਲਵੰਤ ਖਾਂ ਵਾਸੀ ਭੰਗਆ (ਛਾਜਲੀ) ਨੂੰ ਇਕ ਕਾਰ ਵਿਚੋਂ 80 ਬੋਤਲਾਂ ਨਾਜਾਇਜ਼ ਸ਼ਰਾਬ ਠੇਕਾ ਦੇਸੀ ਅਤੇ 8 ਕਿਲੋ ਭੁੱਕੀ ਸਣੇ ਕਾਬੂ ਕੀਤਾ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Related News