ਕਰੋੜਾਂ ਦੇ ਘਪਲੇ ''ਚ ਗ੍ਰਿਫਤਾਰ ਕਲਰਕ ਦਾ ਸ਼ਹਿਣਾ ਪੁਲਸ ਨੇ 2 ਦਿਨਾ ਰਿਮਾਂਡ ਲਿਆ

Sunday, Dec 03, 2017 - 07:17 AM (IST)

ਕਰੋੜਾਂ ਦੇ ਘਪਲੇ ''ਚ ਗ੍ਰਿਫਤਾਰ ਕਲਰਕ ਦਾ ਸ਼ਹਿਣਾ ਪੁਲਸ ਨੇ 2 ਦਿਨਾ ਰਿਮਾਂਡ ਲਿਆ

ਸ਼ਹਿਣਾ(ਸਿੰਗਲਾ)— ਸ਼ਹਿਣਾ ਪੁਲਸ ਨੇ ਹਾਊਸਫੈੱਡ ਵਿਚ ਕਰੋੜਾਂ ਰੁਪਏ ਦੇ ਘਪਲੇ 'ਚ ਗ੍ਰਿਫਤਾਰ ਕਲਰਕ ਗੁਰਪਿਆਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਕੇ ਦੋ ਦਿਨਾ ਰਿਮਾਂਡ ਹਾਸਲ ਕੀਤਾ ਹੈ। ਐੈੱਸ.ਐੈੱਚ.ਓ. ਸ਼ਹਿਣਾ ਜਗਜੀਤ ਸਿੰਘ ਨੇ ਦੱਸਿਆ ਕਿ ਹਾਊਸਫੈੱਡ ਸ਼ਹਿਣਾ ਦੇ ਕਲਰਕ ਗੁਰਪਿਆਰ ਸਿੰਘ ਅਤੇ ਲੇਟ ਇੰਸਪੈਕਟਰ ਬਲਦੇਵ ਸਿੰਘ ਖਿਲਾਫ 1 ਕਰੋੜ 9 ਲੱਖ 76 ਹਜ਼ਾਰ 5 ਰੁਪਏ ਦੇ ਗਬਨ ਦਾ ਕੇਸ ਚੱਲਦਾ ਹੈ। ਸ਼ਹਿਣਾ ਪੁਲਸ ਨੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਸੀ। ਕਲਰਕ ਗੁਰਪਿਆਰ ਸਿੰਘ ਜੇਲ 'ਚ ਬੰਦ ਸੀ ਅਤੇ ਉਸ ਖਿਲਾਫ 65 ਲੱਖ ਰੁਪਏ ਦਾ ਹੋਰ ਘਪਲਾ ਸਾਹਮਣੇ ਆਉਣ 'ਤੇ ਸ਼ਹਿਣਾ ਪੁਲਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ। ਕੇਸ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਗੁਰਪਿਆਰ ਸਿੰਘ ਦਾ ਦੋ ਦਿਨਾ ਪੁਲਸ ਰਿਮਾਂਡ ਦਿੱਤਾ ਹੈ।


Related News