ਸੀ. ਆਈ. ਏ. ਸਟਾਫ ਨੇ ਕੀਤੇ 5 ਗੈਂਗਸਟਰ ਕਾਬੂ

11/08/2017 6:12:13 AM

ਅਬੋਹਰ(ਸੁਨੀਲ)—ਸਦਰ ਥਾਣਾ ਪੁਲਸ ਮੁਖੀ ਬਰਜਿੰਦਰ ਸਿੰਘ ਤੇ ਸੀ. ਆਈ. ਏ. ਸਟਾਫ ਸੱਜਣ ਸਿੰਘ, ਏ. ਐੱਸ. ਆਈ. ਸੋਮ ਪ੍ਰਕਾਸ਼ ਸ਼ਰਮਾ ਤੇ ਹੋਰ ਪੁਲਸ ਪਾਰਟੀ ਨੇ ਪੰਜਾਂ ਦੋਸ਼ੀਆਂ ਦਵਿੰਦਰ ਪਾਲ ਸਿੰਘ ਪੁੱਤਰ ਲਾਲ ਚੰਦ, ਕੰਵਲਜੀਤ ਉਰਫ ਬਿੱਲਾ ਪੁੱਤਰ ਕੁਲਦੀਪ ਸਿੰਘ ਜਲਾਲਾਬਾਦ, ਅਮਨਪ੍ਰੀਤ ਸਿੰਘ ਉਰਫ ਅਮਨਾ, ਨਵਪ੍ਰੀਤ ਉਰਫ ਰਾਣਾ ਪੁੱਤਰ ਭੁਪਿੰਦਰ ਸਿੰਘ ਵਾਸੀ 114 ਐੱਚ ਬਲਾਕ ਸ਼੍ਰੀ ਗੰਗਾਨਗਰ, ਸਵਰਣ ਸਿੰਘ ਵਾਸੀ ਸ਼ਾਮ ਨਗਰ ਪੁਰਾਣੀ ਆਬਾਦੀ ਸ਼੍ਰੀਗੰਗਾਨਗਰ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਮਾਣਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਪੰਜਾਂ ਨੂੰ ਜੇਲ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪੰਜੇ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸਨ। 


Related News