ਸਰਕਾਰੀ ਸਕੂਲ ''ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ''ਚ 2 ਗ੍ਰਿਫਤਾਰ

10/29/2017 4:19:22 AM

ਜਲੰਧਰ(ਮਹੇਸ਼)—ਸਰਕਾਰੀ ਮਿਡਲ ਸਕੂਲ ਖਿੱਚੀਪੁਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਉਕਤ ਸਕੂਲ ਦੀ ਇੰਚਾਰਜ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਕੂਲ 'ਚ ਚੱਲਦੇ ਮਿਡ-ਡੇ-ਮੀਲ ਅਧੀਨ ਰਸੋਈ 'ਚ ਪਏ ਦੋ ਗੈਸ ਸਿਲੰਡਰ, ਕਣਕ ਤੇ ਝੋਨਾ ਗਾਇਬ ਹਨ, ਜਿਸ 'ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 457, 380 ਤੇ 411 ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ, ਜਿਸ 'ਤੇ ਏ. ਐੱਸ. ਆਈ. ਭੁਪਿੰਦਰਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਰਵਿੰਦਰ ਸਿੰਘ ਉਰਫ ਮਨੀ ਪੁੱਤਰ ਪਲਵਿੰਦਰ ਸਿੰਘ ਤੇ ਹਨੀ ਬਸਰਾ ਉਰਫ ਬੁੱਲੀ ਪੁੱਤਰ ਸੁਰਿੰਦਰ ਪਾਲ ਦੋਵੇਂ ਨਿਵਾਸੀ ਪਿੰਡ ਖਿੱਚੀਪੁਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ਤੋਂ ਉਕਤ ਚੋਰੀ ਕੀਤਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਸਤਪਾਲ ਸਿੱਧੂ ਨੇ ਦੱਸਿਆ ਕਿ ਦੋਵਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਨੂੰ ਕੱਲ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News