ਪੁਲਸ ਨੇ ਸ਼ਰਾਬ ਸਣੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Wednesday, Oct 04, 2017 - 07:22 AM (IST)

ਪੁਲਸ ਨੇ ਸ਼ਰਾਬ ਸਣੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਭਵਾਨੀਗੜ੍ਹ(ਵਿਕਾਸ/ ਅੱਤਰੀ)— 2 ਵੱਖ-ਵੱਖ ਮਾਮਲਿਆਂ ਵਿਚ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਜਾਣਕਾਰੀ ਅਨੁਸਾਰ ਚੌਕੀ ਕਾਲਾਝਾੜ ਵਿਖੇ ਤਾਇਨਾਤ ਹੌਲਦਾਰ ਸਿਕੰਦਰ ਸਿੰਘ ਨੇ ਸਣੇ ਪੁਲਸ ਪਾਰਟੀ ਦੇ ਗਸ਼ਤ ਦੌਰਾਨ ਚੰਨੋਂ ਨਾਲਾ ਪੁਲ ਨੇੜੇ ਸ਼ੱਕ ਦੇ ਆਧਾਰ 'ਤੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਚੈੱਕ ਕਰਨ 'ਤੇ ਉਨ੍ਹਾਂ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ। ਮਾਮਲੇ ਵਿਚ ਪੁਲਸ ਨੇ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਦੋਵੇਂ ਮੁਲਜ਼ਮਾਂ ਕਰਮਜੀਤ ਸਿੰਘ ਰੌਕੀ ਪੁੱਤਰ ਭੀਮ ਸਿੰਘ ਅਤੇ ਬਿੱਕਰ ਸਿੰਘ ਪੁੱਤਰ ਦੇਸ ਰਾਜ ਦੋਵੇਂ ਵਾਸੀ ਧੂਰੀ ਵਿਰੁੱਧ ਪਰਚਾ ਦਰਜ ਕਰ ਲਿਆ।  ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪੁਲਸ ਨੇ ਨਹਿਰ ਪੁਲ ਥੰਮਣ ਸਿੰਘ ਵਾਲਾ ਨੇੜੇ ਸਮਾਣਾ ਸਾਈਡ ਤੋਂ ਆਉਂਦੇ ਸਚਿਨ ਕੁਮਾਰ ਪੁੱਤਰ ਧਨੀ ਰਾਮ ਵਾਸੀ ਘਰਾਚੋਂ ਨੂੰ 8 ਬੋਤਲਾਂ ਸ਼ਰਾਬ ਠੇਕਾ ਦੇਸੀ ਸਣੇ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Related News