9 ਕਿਲੋ ਡੋਡੇ ਪੋਸਤ ਸਣੇ ਵਿਅਕਤੀ ਕਾਬੂ
Wednesday, Sep 27, 2017 - 02:01 AM (IST)

ਸਰਦੂਲਗੜ੍ਹ(ਚੋਪੜਾ)-ਸਰਦੂਲਗੜ੍ਹ ਪੁਲਸ ਨੇ 9 ਕਿਲੋ ਡੋਡੇ ਪੋਸਤ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਕਾਹਨੇਵਾਲਾ ਕੋਲ ਗਸ਼ਤ ਦੌਰਾਨ ਦਲੀਪ ਸਿੰਘ ਪੁੱਤਰ ਹਰ ਲਾਲ ਵਾਸੀ ਰੋੜੀ (ਹਰਿਆਣਾ) ਨੂੰ 9 ਕਿਲੋ ਡੋਡੇ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।