636 ਬੋਤਲਾਂ ਸ਼ਰਾਬ ਸਣੇ 2 ਨੂੰ ਪੁਲਸ ਨੇ ਕੀਤਾ ਕਾਬੂ
Wednesday, Sep 20, 2017 - 05:44 AM (IST)

ਸ਼ੇਰਪੁਰ(ਅਨੀਸ਼)- ਥਾਣਾ ਸ਼ੇਰਪੁਰ ਦੇ ਪੁਲਸ ਮੁਖੀ ਹਰਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਦੀ ਪੁਲਸ ਨੇ 636 ਬੋਤਲਾਂ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗਿੱਲ ਨੇ ਦੱਸਿਆ ਕਿ ਪੁਲਸ ਨੇ ਕਾਤਰੋਂ ਚੌਕ ਵਿਖੇ ਨਾਕਾ ਲਾ ਕੇ ਕਾਤਰੋਂ ਸਾਈਡ ਤੋਂ ਆ ਰਹੀ ਇਕ ਬਲੈਰੋ ਪਿਕਅੱਪ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 636 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਦੀਆਂ ਬਰਾਮਦ ਕੀਤੀਆਂ। ਥਾਣਾ ਮੁਖੀ ਨੇ ਦੱਸਿਆ ਕਿ ਗੱਡੀ ਵਿਚ ਸਵਾਰ ਕਸ਼ਮੀਰ ਸਿੰਘ ਉਰਫ ਲਵਲੀ ਪੁੱਤਰ ਨਿਰਮਲ ਸਿੰਘ ਵਾਸੀ ਸੁੰਮਦਗੜ੍ਹ ਛੰਨਾ ਅਤੇ ਅੰਮ੍ਰਿਤ ਸਿੰਘ ਨਛੱਤਰ ਸਿੰਘ ਵਾਸੀ ਸੁਮੰਦਗੜ੍ਹ ਛੰਨਾ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ।