ਨਸ਼ੀਲੇ ਟੀਕਿਆਂ ਤੇ ਸ਼ਰਾਬ ਸਮੇਤ 2 ਕਾਬੂ
Sunday, Sep 17, 2017 - 06:46 AM (IST)

ਲੌਂਗੋਵਾਲ(ਵਿਜੇ)-ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਨਸ਼ੀਲੇ ਟੀਕਿਆਂ ਤੇ ਸ਼ਰਾਬ (ਠੇਕਾ ਦੇਸੀ) ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਬਡਬਰ ਰੋਡ ਵਿਖੇ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਇਕ ਸ਼ੱਕੀ ਵਿਅਕਤੀ ਡਰੇਨ ਦੇ ਪੁਲ ਨੇੜੇ ਮਿਲਿਆ ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 18 ਨਸ਼ੀਲੇ ਟੀਕੇ ਬਰਾਮਦ ਹੋਏ। ਦੋਸ਼ੀ ਦੀ ਪਛਾਣ ਪੰਕਜ ਕੁਮਾਰ ਉਰਫ ਨੰਨੂ ਪੁੱਤਰ ਸੱਤਪਾਲ ਗਰਗ ਵਾਸੀ ਪੱਤੀ ਦੁੱਲਟ ਲੌਂਗੋਵਾਲ ਵਜੋਂ ਹੋਈ ਹੈ। ਦੋਸ਼ੀ ਖਿਲਾਫ ਐੱਨ. ਡੀ. ਪੀ. ਸੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਤਹਿਤ ਹੌਲਦਾਰ ਹਰਵਿੰਦਰਪਾਲ ਸਿੰਘ ਪੁਲਸ ਪਾਰਟੀ ਨਾਲ ਇਥੋਂ ਦੀ ਨਮੋਲ ਰੋਡ ਵਿਖੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਇਕ ਮਾਰੂਤੀ ਵੈਨ ਪਿੰਡ ਨਮੋਲ ਵੱਲੋਂ ਆ ਰਹੀ ਹੈ ਜਿਸ ਵਿਚ ਨਸ਼ੀਲੇ ਪਦਾਰਥ ਮਿਲ ਸਕਦੇ ਹਨ। ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਜਦਂੋ ਉਕਤ ਵੈਨ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 60 ਬੋਤਲਾਂ ਸ਼ਰਾਬ (ਠੇਕਾ ਦੇਸੀ) ਦੀਆਂ ਬਰਾਮਦ ਹੋਈਆਂ। ਦੋਸ਼ੀ ਦੀ ਪਛਾਣ ਦਵਿੰਦਰ ਸਿੰਘ ਉਰਫ ਮਨੀ ਪੁੱਤਰ ਰਣਜੀਤ ਸਿੰਘ ਵਾਸੀ ਪੱਤੀ ਸੁਨਾਮੀ ਲੌਂਗੋਵਾਲ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।