ਪੁਲਸ ਨੇ ਨਸ਼ੀਲੇ ਪਦਾਰਥ ਕੀਤੇ ਬਰਾਮਦ

Sunday, Sep 17, 2017 - 06:32 AM (IST)

ਪੁਲਸ ਨੇ ਨਸ਼ੀਲੇ ਪਦਾਰਥ ਕੀਤੇ ਬਰਾਮਦ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਪੁਲਸ ਨੇ ਵੱਖ-ਵੱਖ ਕੇਸਾਂ 'ਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ 2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਗਸ਼ਤ ਦੌਰਾਨ ਮਤੋਈ ਚੂੰਗੀ ਮਾਲੇਰਕੋਟਲਾ ਤੋਂ ਪੱਕੀ ਸੜਕ ਰੇਲਵੇ ਫਾਟਕ ਮਤੋਈ ਰੋਡ ਵਲ ਜਾ ਰਹੇ ਸੀ ਜਦੋਂ ਪੁਲਸ ਪਾਰਟੀ ਨੇੜੇ ਟੀ ਪੁਆਇੰਟ ਡੇਰਾ ਬਾਬਾ ਆਤਮਾ ਰਾਮ ਪੁੱਜੀ ਤਾਂ ਸਾਹਮਣਿਓਂ ਆ ਰਹੇ ਦੋਸ਼ੀ ਮੁਹੰਮਦ ਅਖਤਰ ਉਰਫ ਦੌਲਾ ਪੁੱਤਰ ਗਫੂਰ ਅਹਿਮਦ ਵਾਸੀ ਈਦਗਾਹ ਵਾਲੀ ਚੁੰਗੀ ਗਰੀਬ ਨਗਰੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦੋਂ ਉਕਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 60 ਗ੍ਰਾਮ ਸੁਲਫਾ (ਚਰਸ) ਬਰਾਮਦ ਹੋਇਆ। ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ  ਗਸ਼ਤ ਦੌਰਾਨ ਬੱਸ ਸਟੈਂਡ ਬਿਗੜਵਾਲ ਹਾਜ਼ਰ ਸਨ ਤਾਂ ਇਕ ਕਾਰ ਆਉਂਦੀ ਵਿਖਾਈ ਦਿੱਤੀ। ਜਿਸ ਨੂੰ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਦਾ ਡਰਾਈਵਰ ਪੁਲਸ ਪਾਰਟੀ ਨੂੰ ਦੇਖ ਕੇ ਗੱਡੀ ਸਮੇਤ ਪਿੱਛੇ ਮੁੜਨ ਲੱਗਾ ਤਾਂ ਗੱਡੀ ਬੰਦ ਹੋ ਗਈ। ਪੁਲਸ ਪਾਰਟੀ ਨੇ ਡਰਾਈਵਰ ਸਮੇਤ ਗੱਡੀ ਕਾਬੂ ਕਰ ਕੇ ਡਿੱਗੀ ਚੈੱਕ ਕੀਤੀ ਤਾਂ ਉਸ ਵਿਚੋਂ 84 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ। ਕਾਬੂ ਦੋਸ਼ੀ ਬਲਕਾਰ ਸਿੰਘ ਉਰਫ ਕਾਰੀ ਪੁੱਤਰ ਗੁਰਨਾਮ ਸਿੰਘ ਵਾਸੀ ਰੱਤਾਖੇੜਾ ਥਾਣਾ ਟੋਹਾਣਾ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਗਸ਼ਤ ਦੌਰਾਨ ਸ਼ਹਿਰ ਸੁਨਾਮ ਨੂੰ ਆ ਰਹੇ ਸਨ ਤਾਂ ਜਦੋਂ ਪੁਲਸ ਪਾਰਟੀ ਸੀਤਾਸਰ ਪੁਲ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਆਪਣੇ ਸੱਜੇ ਹੱਥ ਵਿਚ ਪਲਾਸਟਿਕ ਦਾ ਲਿਫਾਫਾ ਫੜੇ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ। ਸ਼ੱਕ ਹੋਣ 'ਤੇ ਪੁਲਸ ਪਾਰਟੀ ਨੇ ਉਸਨੂੰ ਕਾਬੂ ਕਰਦਿਆਂ ਉਸ ਕੋਲੋਂ 500 ਗ੍ਰਾਮ ਚਰਸ ਬਰਾਮਦ ਕਰਦਿਆਂ ਦੋਸ਼ੀ ਆਤਮਾ ਰਾਮ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 20 ਇੰਦਰਾ ਬਸਤੀ ਸੁਨਾਮ ਵਿਰੁੱਧ ਕੇਸ ਦਰਜ ਕੀਤਾ ਹੈ।
ਥਾਣਾ ਭਵਾਨੀਗੜ੍ਹ ਦੇ ਹੌਲਦਾਰ ਰਣਧੀਰ ਸਿੰਘ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਬਾਹੱਦ ਪਿੰਡ ਮਾਝੀ ਹਾਜ਼ਰ ਸਨ ਤਾਂ ਇਕ ਮੋਟਰਸਾਈਕਲ ਸਵਾਰ ਰਾਹਗੀਰ ਨੇ ਸੂਚਨਾ ਦਿੱਤੀ ਕਿ ਅਣਪਛਾਤੇ ਵਿਅਕਤੀਆਂ ਠੇਕਾ ਸ਼ਰਾਬ ਦੇਸੀ ਹਰਿਆਣਾ ਤੋਂ ਲਿਆ ਕੇ ਮਹਿੰਗੇ ਭਾਅ 'ਤੇ ਮੜੀਆ ਮਾਝੀ ਵਿਚ ਵੇਚ ਰਹੇ ਹਨ। ਸੂਚਨਾ ਦੇ ਆਧਾਰ ਤੇ ਪੁਲਸ ਪਾਰਟੀ ਨੇ ਰੇਡ ਕਰ ਕੇ 120 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਗਸ਼ਤ ਦੌਰਾਨ ਦੋਸ਼ੀ ਪੰਜਾਬ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਰਿਆਸ ਥਾਣਾ ਘੱਗਾ ਨੂੰ ਸਮੇਤ ਗੱਡੀ ਕਾਬੂ ਕਰ ਕੇ ਉਸਦੇ ਕੋਲੋਂ 216 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਬਾਹੱਦ ਪਿੰਡ ਜਖੇਪਲਵਾਸ ਜਖੇਪਲ ਮੁਖਬਰੀ ਦੇ ਆਧਾਰ 'ਤੇ ਜੀਵਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਹੰਬਲਵਾਸ ਜਖੇਪਲ ਦੇ ਘਰ ਰੇਡ ਕੀਤੀ, ਦੋਸ਼ੀ ਘਰ ਵਿਚ ਨਹੀਂ ਸੀ, ਘਰ ਦੀ ਤਲਾਸ਼ੀ ਲੈਣ 'ਤੇ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਦੀਆਂ ਬਰਾਮਦ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News