ਸ਼ਰਾਬ ਦੀਆਂ 228 ਬੋਤਲਾਂ ਤੇ ਗੱਡੀ ਸਣੇ ਕਾਬੂ

Saturday, Sep 09, 2017 - 06:06 AM (IST)

ਸ਼ਰਾਬ ਦੀਆਂ 228 ਬੋਤਲਾਂ ਤੇ ਗੱਡੀ ਸਣੇ ਕਾਬੂ

ਰਾਮਾਂ ਮੰਡੀ(ਪਰਮਜੀਤ)-ਸੀਨੀਅਰ ਕਪਤਾਨ ਪੁਲਸ ਬਠਿੰਡਾ ਨਵੀਨ ਸਿੰਗਲਾ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀ. ਆਈ. ਏ. ਪੁਲਸ ਵੱਲੋਂ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਅਤੇ ਕਾਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਧਿਆਨ ਵਿਚ ਆਇਆ ਹੈ। ਰਾਮਾਂ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਪੁਲਸ ਬਠਿੰਡਾ ਦੇ ਏ. ਐੱਸ. ਆਈ. ਗੁਰਸਾਹਿਬ ਸਿੰਘ ਨੇ ਮੁਖਬਰੀ ਦੇ ਆਧਾਰ 'ਤੇ ਰਾਮਾਂ ਮੰਡੀ ਦੇ ਨੇੜਲੇ ਪਿੰਡ ਗਾਟਵਾਲੀ ਵਿਖੇ ਪੁਲਸ ਪਾਰਟੀ ਸਮੇਤ ਨਾਕਾ ਲਗਾਇਆ ਹੋਇਆ ਸੀ। ਨਾਕਾਬੰਦੀ ਦੌਰਾਨ 2 ਵਿਅਕਤੀ ਸ਼ੱਕੀ ਹਾਲਾਤ 'ਚ ਗੱਡੀ 'ਤੇ ਹਰਿਆਣਾ ਵੱਲੋਂ ਆ ਰਹੇ ਸਨ। ਪੁਲਸ ਮੁਲਜ਼ਮਾਂ ਨੇ ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿਚ ਸਵਾਰ ਵਿਅਕਤੀ ਉਤਰ ਕੇ ਭੱਜ ਗਿਆ ਅਤੇ ਦੂਸਰੇ ਵਿਅਕਤੀ ਨੂੰ ਪੁਲਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਪੁਲਸ ਕਰਮਚਾਰੀਆਂ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 228 ਬੋਤਲਾਂ ਮਾਲਟਾ ਅਤੇ ਸ਼ਹਿਨਾਈ ਮਾਰਕਾ ਹਰਿਆਣਾ ਸ਼ਰਾਬ ਬਰਾਮਦ ਹੋਈ। ਏ. ਐੱਸ. ਆਈ. ਗੁਰਸਾਹਿਬ ਸਿੰਘ ਨੇ ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਿਆਨਾ ਅਤੇ ਜਗਦੀਸ਼ ਕੁਮਾਰ ਪੁੱਤਰ ਰਾਮਧਨ ਵਾਸੀ ਪਿੰਡ ਤੁੰਗਵਾਲੀ ਦੇ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਜਗਦੀਸ਼ ਕੁਮਾਰ ਹਵਾਲਾਤ 'ਚ ਬੰਦ ਹੈ ਅਤੇ ਸੰਦੀਪ ਸਿੰਘ ਫਰਾਰ ਹੈ। ਇਸ ਮੌਕੇ ਐੱਸ. ਐੱਚ. ਓ. ਸੁਖਜੀਤ ਸਿੰਘ ਨੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵਿਅਕਤੀ ਹਰਿਆਣਾ ਤੋਂ ਨਾਜਾਇਜ਼ ਢੰਗ ਨਾਲ ਰਾਮਾਂ ਮੰਡੀ ਦੇ ਨੇੜਲੇ ਇਲਾਕਿਆਂ ਵਿਚ ਸ਼ਰਾਬ ਲਿਆ ਕੇ ਵੇਚਦੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


Related News