65 ਲੱਖ ਹੀ ਹੈਰੋਇਨ ਸਣੇ ਕਾਰ ਚਾਲਕ ਕਾਬੂ

Saturday, Sep 09, 2017 - 03:17 AM (IST)

ਮੁੱਲਾਂਪੁਰ ਦਾਖਾ(ਸੰਜੀਵ)-ਥਾਣਾ ਦਾਖਾ ਦੇ ਤਹਿਤ ਆਉਂਦੀ ਪੁਲਸ ਚੌਕੀ ਚੌਕੀਮਾਨ ਦੀ ਪੁਲਸ ਨੇ ਸਪੈਸ਼ਲ ਨਾਕੇਬੰਦੀ ਦੌਰਾਨ ਵਰਨਾ ਕਾਰ ਚਾਲਕ ਵਿਅਕਤੀ ਨੂੰ 168 ਗਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰਦੇ ਹੋਏ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ 245 ਦਰਜ ਕਰ ਕੇ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 65 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਸਮੇਤ ਪੁਲਸ ਪਾਰਟੀ ਜੀ. ਟੀ. ਰੋਡ ਚੌਕੀਮਾਨ ਵਿਖੇ ਸ਼ਾਮ ਦੇ ਸਮੇਂ ਸਪੈਸ਼ਲ ਨਾਕੇਬੰਦੀ ਦੌਰਾਨ ਇਕ ਵਰਨਾ ਕਾਰ ਨੂੰ ਰੋਕਿਆ ਤਾਂ ਚਾਲਕ ਨੌਜਵਾਨ ਨਾਕੇਬੰਦੀ ਦੇਖ ਕੇ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕਰਨ ਲੱਗਾ ਅਤੇ ਜਦੋਂ ਸ਼ੱਕ ਦੇ ਆਧਾਰ 'ਤੇ ਉਕਤ ਨੌਜਵਾਨ ਨੂੰ ਕਾਰ ਸਮੇਤ ਕਾਬੂ ਕਰ ਕੇ ਉਸ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਵਿਚੋਂ 168 ਗ੍ਰਾਮ ਹੈਰੋਇਨ ਬਰਾਮਦ ਹੋਈ। ਸੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮਨਦੀਪ ਸਿੰਘ ਉਰਫ ਦੀਪ ਪੁੱਤਰ ਹਰਮੀਤ ਸਿੰਘ ਵਾਸੀ ਆਦਰਸ਼ ਨਗਰ, ਸਿੱਧਵਾ ਬੇਟ ਰੋਡ ਜਗਰਾਓਂ ਹਾਲ ਵਾਸੀ ਪ੍ਰੀਮੀਅਰ ਇਨਕਲੇਵ ਪਿੰਡ ਝਾਂਡੇ, ਥਾਣਾ ਸਦਰ ਦੇ ਤੌਰ 'ਤੇ ਹੋਈ ਅਤੇ ਦੋਸ਼ੀ ਨੂੰ ਸਮੇਤ ਕਾਰ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਤਫਤੀਸ਼ ਲਈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਵਰਨਣਯੋਗ ਹੈ ਕਿ ਉਕਤ ਚੌਕੀ ਇੰਚਾਰਜ ਵੱਲੋਂ ਪਿਛਲੇ ਸਮੇਂ ਦੌਰਾਨ ਇਕ ਨੀਗਰੋ ਸ਼ੈਡੀ ਨੂੰ ਇਕ ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕਰਨ ਦੇ ਨਾਲ ਹੀ ਸੀ. ਆਈ. ਏ. ਸਟਾਫ ਜਗਰਾਓਂ ਦੀ ਟੀਮ ਨਾਲ ਮਿਲਕੇ ਇਕ ਹੋਰ ਨੀਗਰੋ ਨੂੰ ਇਕ ਕਿਲੋ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ ਕੀਤਾ ਸੀ ਅਤੇ ਨਸ਼ਾ ਮਾਫੀਆ ਖਿਲਾਫ ਥਾਣਾ ਦਾਖਾ ਦੇ ਇਲਾਕੇ ਅੰਦਰ ਹੁਣ ਤੱਕ ਸਭ ਤੋਂ ਵੱਧ ਨਸ਼ਾ ਸਮੱਗਲਰਾਂ ਖਿਲਾਫ ਉਕਤ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਹੀ ਮੁਕੱਦਮੇ ਦਰਜ ਕਰਦੇ ਹੋਏ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਤੋਂ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਹੈਰੋਇਨ ਕਿੱਥੋਂ ਖਰੀਦਦਾ ਸੀ ਅਤੇ ਕਿਹੜੇ ਗਾਹਕਾਂ ਨੂੰ ਸਪਲਾਈ ਕਰਦਾ ਸੀ ਅਤੇ ਜਲਦੀ ਹੀ ਹੈਰੋਇਨ ਖਰੀਦਣ ਵਾਲੇ ਵੀ ਕਾਬੂ ਕੀਤੇ ਜਾਣਗੇ।
 


Related News