ਪੇਸ਼ੀ ਭੁਗਤਣ ਆਏ ਪਿਤਾ ਨੂੰ ਹੈਰੋਇਨ ਦਿੰਦਾ ਗ੍ਰਿਫਤਾਰ

Friday, Sep 08, 2017 - 02:39 AM (IST)

ਪੇਸ਼ੀ ਭੁਗਤਣ ਆਏ ਪਿਤਾ ਨੂੰ ਹੈਰੋਇਨ ਦਿੰਦਾ ਗ੍ਰਿਫਤਾਰ

ਮਾਨਸਾ(ਮਿੱਤਲ)-ਸਥਾਨਕ ਕੋਰਟ ਕੰਪਲੈਕਸ ਵਿਖੇ ਪੁਲਸ ਨੇ ਇਕ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਨਸ਼ੀਲੀ ਵਸਤੂ ਦਿੰਦਿਆਂ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਥਾਣਾ ਸਿਟੀ–2 ਵਿਚ ਮਾਮਲਾ ਦਰਜ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੁਲਸ ਲਾਈਨ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਵੱਲੋਂ ਆਪਣੀ ਪੁਲਸ ਟੀਮ ਸਣੇ ਦੋਸ਼ੀ ਕਲਿਆਣ ਸਿੰਘ ਵਾਸੀ ਪਿੰਡ ਧਰਮਪੁਰਾ ਨੂੰ ਜੇਲ ਤੋਂ ਪੇਸ਼ੀ ਭੁਗਤਾਉਣ ਲਈ ਕੋਰਟ ਕੰਪਲੈਕਸ ਮਾਨਸਾ ਵਿਖੇ ਲਿਆਂਦਾ ਗਿਆ ਸੀ, ਜਿਥੇ ਉਸ ਦੇ ਪੁੱਤਰ ਕਬੀਰ ਸਿੰਘ ਨੇ ਕੋਈ ਨਸ਼ੀਲੀ ਵਸਤੂ ਆਪਣੇ ਪਿਤਾ ਦੀ ਜੇਬ 'ਚ ਪਾਉਣੀ ਚਾਹੀ ਪਰ ਪੁਲਸ ਨੇ ਮੌਕੇ 'ਤੇ ਹੀ ਉਸ ਨੂੰ ਕਾਬੂ ਕਰ ਲਿਆ ਅਤੇ ਜਾਂਚ ਕਰਨ 'ਤੇ ਉਹ ਨਸ਼ੀਲੀ ਵਸਤੂ 2 ਗ੍ਰਾਮ 80 ਮਿਲੀਗ੍ਰਾਮ ਹੈਰੋਇਨ ਨਿਕਲੀ। ਪੁਲਸ ਨੇ ਤੁਰੰਤ ਥਾਣਾ ਸਿਟੀ–2 ਮਾਨਸਾ ਵਿਖੇ ਕਬੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News