ਪਤਨੀ ਤੋਂ ਬਾਅਦ ਡੈਨੀ ਵੀ ਨਸ਼ੀਲੇ ਟੀਕਿਆਂ ਸਣੇ ਗ੍ਰਿਫਤਾਰ

Thursday, Aug 24, 2017 - 06:51 AM (IST)

ਪਤਨੀ ਤੋਂ ਬਾਅਦ ਡੈਨੀ ਵੀ ਨਸ਼ੀਲੇ ਟੀਕਿਆਂ ਸਣੇ ਗ੍ਰਿਫਤਾਰ

ਜਲੰਧਰ(ਮਹੇਸ਼)-ਥਾਣਾ ਰਾਮਾ ਮੰਡੀ ਦੀ ਪੁਲਸ ਨੇ 9 ਨਸ਼ੀਲੇ ਟੀਕਿਆਂ ਸਣੇ ਅਜੀਤ ਨਗਰ ਦੇ ਡੈਨੀ ਨਾਮਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਅਜੀਤ ਨਗਰ 'ਚੋਂ ਹੀ ਏ. ਐੱਸ. ਆਈ. ਮਹਾਵੀਰ ਸਿੰਘ ਵੱਲੋਂ ਫੜੇ ਗਏ ਹਰਪ੍ਰੀਤ ਸਿੰਘ ਉਰਫ ਡੈਨੀ ਪੁੱਤਰ ਬਨਾਰਸੀ ਸਿੰਘ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਕੱਲ ਸਵੇਰੇ ਉਸਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਰਾਜੇਸ਼ ਠਾਕੁਰ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਡੈਨੀ ਦੀ ਪਤਨੀ ਵੀ ਕਰੀਬ ਮਹੀਨਾ ਪਹਿਲਾਂ ਨਸ਼ੀਲੇ ਟੀਕਿਆਂ ਸਮੇਤ ਫੜੇ ਜਾਣ ਦੇ ਦੋਸ਼ ਵਿਚ ਜੇਲ ਜਾ ਚੁੱਕੀ ਹੈ। ਡੈਨੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News