ਨਸ਼ੀਲੀਆਂ ਗੋਲੀਆਂ ਤੇ ਦੜਾ-ਸੱਟਾ ਲਾਉਂਦੇ 7 ਵਿਅਕਤੀ ਕਾਬੂ
Wednesday, Jul 19, 2017 - 07:16 AM (IST)
ਬੁਢਲਾਡਾ(ਬਾਂਸਲ)-ਸਥਾਨਕ ਸਿਟੀ ਪੁਲਸ ਵੱਲੋਂ ਵੱਖ-ਵੱਖ ਨਾਕਾਬੰਦੀਆਂ ਦੌਰਾਨ ਵੱਡੀ ਤਾਦਾਦ 'ਚ ਨਸ਼ੀਲੀਆਂ ਗੋਲੀਆਂ ਤੇ ਦੜਾ-ਸੱਟਾ ਲਾਉਂਦੇ ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ. ਐੱਚ. ਓ. ਬਲਵਿੰਦਰ ਸਿੰਘ ਰੁਮਾਣਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪਾਲਾ ਸਿੰਘ ਨੇ ਨਾਕਾਬੰਦੀ ਦੌਰਾਨ ਜਗਜੀਤ ਸਿੰਘ ਅਤੇ ਉਸ ਦੇ ਸਾਥੀ ਮੱਖਣ ਸਿੰਘ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 120 ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਅਨੀਲ ਕੁਮਾਰ, ਗੁਰਤੇਜ ਸਿੰਘ ਸ਼ਰੇਆਮ ਦੜਾ-ਸੱਟਾ ਲਾਉਂਦਿਆਂ 3500 ਰੁਪਏ, ਵਿੱਕੀ ਮਦਾਨ 1230 ਰੁਪਏ, ਜਸਵੰਤ ਰਾਮ 230 ਰੁਪਏ ਤੇ ਹਰਦੀਪ ਸਿੰਘ ਨੂੰ 1350 ਰੁਪਏ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਹੌਲਦਾਰ ਦਰਸ਼ਨ ਸਿੰਘ, ਜਸਵਿੰਦਰ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
