ਦੇਸੀ ਰਿਵਾਲਵਰਾਂ ਸਮੇਤ 2 ਗ੍ਰਿਫਤਾਰ
Wednesday, Jul 19, 2017 - 05:46 AM (IST)
ਬੀਜਾ(ਬਿਪਨ)-ਸੀ. ਆਈ. ਏ. ਸਟਾਫ ਖੰਨਾ ਦੀ ਪੁਲਸ ਨੇ ਨਾਕੇ ਦੌਰਾਨ 2 ਵਿਅਕਤੀਆਂ ਨੂੰ 2 ਦੇਸੀ ਰਿਵਾਲਵਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਨੇ ਟੀ-ਪੁਆਇੰਟ ਲਲਹੇੜੀ ਅਫ਼ਸਰ ਕਾਲੋਨੀ ਕੋਲ ਏ. ਐੱਸ. ਆਈ. ਜਰਨੈਲ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਆ ਰਹੀ ਇਨੋਵਾ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚ ਸਵਾਰ ਸੁਖਜੀਤ ਸਿੰਘ ਉਰਫ ਸੁੱਖੀ ਵਾਸੀ ਘੁੰਗਰਾਲੀ ਰਾਜਪੂਤਾਂ ਕੋਲੋਂ 315 ਬੋਰ ਰਿਵਾਲਵਰ ਦੇਸੀ ਬਰਾਮਦ ਹੋਇਆ ਅਤੇ ਹਰਵਿੰਦਰ ਸਿੰਘ ਤੋਂ 32 ਬੋਰ ਰਿਵਾਲਵਰ ਅਤੇ 2 ਜ਼ਿੰਦਾ ਰੌਂਦ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਹੈ । ਪੁਲਸ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਲਿਆ ਹੈ ।
