ਭੁੱਕੀ ਅਤੇ ਸ਼ਰਾਬ ਸਣੇ 5 ਨੂੰ ਕੀਤਾ ਪੁਲਸ ਨੇ ਕਾਬੂ
Friday, Jul 14, 2017 - 02:26 AM (IST)

ਬਠਿੰਡਾ(ਬਲਵਿੰਦਰ)-ਬਠਿੰਡਾ ਪੁਲਸ ਨੇ ਵੱਖ-ਵੱਖ ਥਾਣਿਆਂ ਤਹਿਤ ਭੁੱਕੀ ਅਤੇ ਨਾਜਾਇਜ਼ ਸ਼ਰਾਬ ਸਣੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਰੁੱਧ ਮੁਕੱਦਮੇ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਕੋਤਵਾਲੀ ਪੁਲਸ ਨੇ ਜਸਵਿੰਦਰ ਸਿੰਘ ਵਾਸੀ ਕੋਟਕਪੂਰਾ ਨੂੰ ਬੱਸ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ, ਜਿਸ ਪਾਸੋਂ ਨਾਜਾਇਜ਼ ਤੌਰ 'ਤੇ ਲਿਜਾਈ ਜਾ ਰਹੀ 3 ਕਿਲੋ ਭੁੱਕੀ ਬਰਾਮਦ ਹੋਈ ਹੈ, ਜੋ ਕਿ ਇਕ ਲਿਫਾਫੇ 'ਚ ਪਾ ਕੇ ਬੈਗ 'ਚ ਲੁਕੋਈ ਹੋਈ ਸੀ। ਪੁਲਸ ਰੋਜ਼ਾਨਾ ਵਾਂਗ ਚੈਕਿੰਗ ਕਰ ਰਹੀ ਸੀ ਕਿ ਉਕਤ ਨੇ ਖਿਸਕਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਲਈ, ਜਿਸ ਪਾਸੋਂ ਭੁੱਕੀ ਬਰਾਮਦ ਹੋਈ। ਇਹ ਭੁੱਕੀ ਉਹ ਹਰਿਆਣਾ ਰਾਹੀਂ ਰਾਜਸਥਾਨ ਤੋਂ ਲੈ ਕੇ ਆਇਆ ਸੀ ਤੇ ਕੋਟਕਪੂਰਾ ਜਾ ਰਿਹਾ ਸੀ। ਥਾਣਾ ਕੈਨਾਲ ਪੁਲਸ ਨੇ ਦਰਸ਼ਨ ਸਿੰਘ ਵਾਸੀ ਬੀੜ ਤਲਾਬ ਪਾਸੋਂ ਬੀੜ ਤਲਾਬ ਰੋਡ ਤੋਂ 20 ਲੀਟਰ ਸ਼ਰਾਬ ਬਰਾਮਦ ਕੀਤੀ, ਜੋ ਕਿ ਨਾਜਾਇਜ਼ ਤੌਰ 'ਤੇ ਲਿਜਾ ਰਿਹਾ ਸੀ। ਇਸੇ ਤਰ੍ਹਾਂ ਥਾਣਾ ਦਿਆਲਪੁਰਾ ਪੁਲਸ ਨੇ ਬਲਜਿੰਦਰ ਸਿੰਘ ਵਾਸੀ ਜਲਾਲ ਦੇ ਘਰ ਛਾਪਾਮਾਰੀ ਕੀਤੀ, ਜਿਥੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਮੌੜ ਮੰਡੀ ਪੁਲਸ ਨੇ ਗਸ਼ਤ ਦੌਰਾਨ ਪਿੰਡ ਟਾਹਲਾ ਸਾਹਿਬ ਵਿਖੇ ਇਕ ਮਾਰੂਤੀ ਕਾਰ ਨੂੰ ਰੋਕਿਆ, ਜਿਸ 'ਚ ਭੋਲਾ ਰਾਮ ਅਤੇ ਸੰਦੀਪ ਸਿੰਘ ਵਾਸੀ ਗਿੱਲ ਖੁਰਦ ਸਵਾਰ ਸਨ। ਤਲਾਸ਼ੀ ਲੈਣ 'ਤੇ ਇਨ੍ਹਾਂ ਪਾਸੋਂ 108 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।