1 ਕੁਇੰਟਲ 20 ਕਿਲੋ ਭੁੱਕੀ ਸਣੇ ਇਕ ਕਾਬੂ
Thursday, Jul 13, 2017 - 01:49 AM (IST)

ਭੀਖੀ(ਤਾਇਲ)-ਭੀਖੀ ਪੁਲਸ ਨੇ ਇਕ ਵਿਅਕਤੀ ਨੂੰ 1 ਕੁਇੰਟਲ 20 ਕਿਲੋ ਭੁੱਕੀ ਸਮੇਤ ਕਾਬੂ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਸਪਾਲ ਸਿੰਘ (ਪਾਲਾ) ਪੁੱਤਰ ਲੀਲਾ ਸਿੰਘ ਵਾਸੀ ਭੀਖੀ ਵੱਲੋਂ ਕੋਠੇ ਦੀਵਾਨੇ ਨਜ਼ਦੀਕ ਡਰੇਨ ਕੋਲ ਝਾੜੀਆਂ 'ਚ ਲੁਕਾ ਕੇ ਰੱਖੇ 4 ਗੱਟੇ ਭੁੱਕੀ ਬਰਾਮਦ ਕੀਤੀ। ਮੌਕੇ 'ਤੇ ਪੁਲਸ ਪਾਰਟੀ ਨੇ ਡੀ.ਐੱਸ.ਪੀ. ਬੁਢਲਾਡਾ ਮਨਵਿੰਦਰਬੀਰ ਸਿੰਘ ਨੂੰ ਬੁਲਾਇਆ, ਜਿਨ੍ਹਾਂ ਦੀ ਹਾਜ਼ਰੀ 'ਚ ਜਦ ਗੱਟੇ ਖੋਲ੍ਹੇ ਗਏ ਤਾਂ ਉਨ੍ਹਾਂ 4 ਗੱਟਿਆਂ 'ਚ 1 ਕੁਇੰਟਲ 20 ਕਿਲੋ ਭੁੱਕੀ ਚੂਰਾ ਪੋਸਤ ਭਰੀ ਹੋਈ ਸੀ। ਪੁਲਸ ਨੇ ਕਥਿਤ ਦੋਸ਼ੀ ਜਸਪਾਲ ਸਿੰਘ (ਪਾਲਾ) ਪੁੱਤਰ ਲੀਲਾ ਸਿੰਘ ਵਾਸੀ ਭੀਖੀ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।