ਪੁਲਸ ਨੇ 70 ਪੇਟੀਆਂ ਸ਼ਰਾਬ ਸਣੇ 6 ਨੂੰ ਕੀਤਾ ਕਾਬੂ
Tuesday, Jul 11, 2017 - 04:04 AM (IST)
ਭਵਾਨੀਗੜ੍ਹ(ਵਿਕਾਸ, ਅੱਤਰੀ)—ਸ਼ਰਾਬ ਦੇ ਸਮੱਗਲਰਾਂ ਖਿਲਾਫ ਭਵਾਨੀਗੜ੍ਹ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਭੁਪਿੰਦਰ ਸਿੰਘ ਨੇ ਪਿੰਡ ਨਦਾਮਪੁਰ ਨੇੜੇ ਇਕ ਸਵਿੱਫਟ ਕਾਰ ਦੀ ਚੈਕਿੰਗ ਦੌਰਾਨ ਕਾਰ ਸਵਾਰਾਂ ਸਨੀ ਸਿੰਘ ਪੁੱਤਰ ਕਾਲਾ ਸਿੰਘ ਤੇ ਸੁੱਖਾ ਸਿੰਘ ਪੁੱਤਰ ਕਰਨੈਲ ਸਿੰਘ ਦੋਵੇਂ ਵਾਸੀ ਸ਼ੇਰਪੁਰ ਕੋਲੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ (ਹਰਿਆਣਾ) ਬਰਾਮਦ ਕਰ ਕੇ ਮੁਕੱਦਮਾ ਦਰਜ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਪਿੰਡ ਥੰਮਣ ਸਿੰਘ ਵਾਲਾ ਨੇੜੇ ਇਕ ਕਾਰ, ਜਿਸ ਨੂੰ ਦਿਲਬਾਗ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਧਨੌਲਾ ਚਲਾ ਰਿਹਾ ਸੀ, ਚੈਕਿੰਗ ਕਰਨ 'ਤੇ ਕਾਰ 'ਚੋਂ 120 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕੀਤੀ। ਤੀਜੇ ਮਾਮਲੇ 'ਚ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਗਸ਼ਤ ਦੌਰਾਨ ਪਿੰਡ ਭੱਟੀਵਾਲ ਖੁਰਦ ਨੇੜੇ ਇਨੋਵਾ ਗੱਡੀ ਨੂੰ ਚੈੱਕ ਕਰਨ 'ਤੇ 240 ਬੋਤਲਾਂ ਸ਼ਰਾਬ ਠੇਕਾ ਦੇਸੀ (ਹਰਿਆਣਾ) ਬਰਾਮਦ ਕਰ ਕੇ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਅਸ਼ੋਕ ਸਿੰਘ ਵਾਸੀ ਧੂਰੀ ਤੇ ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਦਰਜ ਕੀਤਾ। ਜ਼ਿਲਾ ਬਰਨਾਲਾ 'ਚ ਬਣੇ ਐਕਸਾਈਜ਼ ਸੈੱਲ ਸੀ.ਆਈ.ਏ. ਬਰਨਾਲਾ ਦੇ ਇੰਚਾਰਜ ਏ.ਐੱਸ.ਆਈ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਰਿੰਕੂ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਨੂੰ ਉਸ ਦੇ ਘਰ ਕੋਲੋਂ ਬਲੈਰੋ ਗੱਡੀ ਅਤੇ 20 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਪਾਣੀਪਤ ਮਾਲਟਾ ਸਣੇ ਕਾਬੂ ਕਰ ਕੇ ਦੋਸ਼ੀ ਵਿਰੁੱਧ ਮਾਮਲਾ ਬਰਨਾਲਾ ਥਾਣਾ 'ਚ ਦਰਜ ਕਰਵਾਇਆ।
