ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼
Friday, Jan 05, 2024 - 06:29 PM (IST)
ਜਲੰਧਰ (ਪੁਨੀਤ)–ਘਰੇਲੂ ਬਿਜਲੀ ਖ਼ਪਤਕਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਹੋਣ ਕਰਕੇ ਨਿਰਧਾਰਿਤ ਯੂਨਿਟ ਤੋਂ ਘੱਟ ਖ਼ਪਤ ਕਰਨ ਵਾਲੇ ਖ਼ਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਦੂਜੇ ਪਾਸੇ ਏਰੀਅਰ ਵਜੋਂ 8-10 ਹਜ਼ਾਰ ਰੁਪਏ ਦਾ ਬਿੱਲ ਖ਼ਪਤਕਾਰਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਪਾਵਰਕਾਮ ਵੱਲੋਂ ਇਕ ਹੀ ਵਾਰ ਵਿਚ ਇਕੱਠਾ ਏਰੀਅਰ ਲਾ ਕੇ ਭੇਜਣ ਕਾਰਨ ਖ਼ਪਤਕਾਰਾਂ ਵਿਚ ਵਿਭਾਗ ਪ੍ਰਤੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਆਪਣੇ ਸਿਸਟਮ ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਨਾਲ ਇਕ ਹੀ ਵਾਰ ਵਿਚ ਇੰਨਾ ਬਿੱਲ ਨਹੀਂ ਭੇਜਣਾ ਚਾਹੀਦਾ।
ਬਬਰੀਕ ਚੌਂਕ ਨਜ਼ਦੀਕ ਸਥਿਤ 95, ਨਾਰਾਇਣ ਨਗਰ ਨਿਵਾਸੀ ਚਰਨਜੀਤ ਸਿੰਘ ਪ੍ਰੋਗਰੈਸਿਵ ਨੇ ਕਿਹਾ ਕਿ ਉਨ੍ਹਾਂ ਦੇ ਬਿਜਲੀ ਮੀਟਰ ਦੇ ਅਕਾਊਂਟ ਨੰਬਰ 3001378358 ’ਤੇ ਵਿਭਾਗ ਵੱਲੋਂ 9600 ਰੁਪਏ ਬਿੱਲ ਭੇਜਿਆ ਗਿਆ ਹੈ, ਜਿਸ ਵਿਚ 9500 ਰੁਪਏ ਏਰੀਅਰ ਵਜੋਂ ਲਾਏ ਗਏ ਹਨ। ਹਾਲ ਹੀ ਵਿਚ ਪ੍ਰਾਪਤ ਹੋਏ ਇਸ ਬਿੱਲ ਵਿਚ ਨਕਦ ਜਮ੍ਹਾ ਕਰਵਾਉਣ ਨੂੰ ਲੈ ਕੇ 8 ਜਨਵਰੀ, ਜਦਕਿ ਚੈੱਕ ਜਾਂ ਡਰਾਫਟ ਦੀ ਆਖ਼ਰੀ ਮਿਤੀ 5 ਜਨਵਰੀ ਦੱਸੀ ਗਈ ਹੈ। ਖ਼ਪਤਕਾਰ ਨੇ ਕਿਹਾ ਕਿ ਵਿਭਾਗ ਵੱਲੋਂ ਇਕ ਹੀ ਵਾਰ ਵਿਚ 9599 ਰੁਪਏ ਦਾ ਏਰੀਅਰ ਲਾ ਕੇ ਭੇਜਣਾ ਗਲਤ ਹੈ ਕਿਉਂਕਿ ਕਈ ਵਾਰ ਖ਼ਪਤਕਾਰ ਲਈ ਹਜ਼ਾਰਾਂ ਰੁਪਏ ਦਾ ਬਿੱਲ ਅਦਾ ਕਰਨਾ ਸੰਭਵ ਨਹੀਂ ਹੁੰਦਾ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਗੱਡੀ ਦੇ ਉੱਡੇ ਪਰਖੱਚੇ
ਉਨ੍ਹਾਂ ਕਿਹਾ ਕਿ ਉਹ ਵਧੇਰੇ ਧਾਰਮਿਕ ਯਾਤਰਾਵਾਂ ’ਤੇ ਘਰੋਂ ਬਾਹਰ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਮੁਫ਼ਤ ਬਿਜਲੀ ਵਾਲੇ 300 ਯੂਨਿਟ ਵੀ ਇਸਤੇਮਾਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਵਿਭਾਗ ਵੱਲੋਂ 9600 ਰੁਪਏ ਦਾ ਬਿੱਲ ਭੇਜੇ ਜਾਣ ਨਾਲ ਉਹ ਹੈਰਾਨ ਹਨ ਕਿਉਂਕਿ ਉਨ੍ਹਾਂ ਨੇ ਕਦੀ ਵੀ ਬਿੱਲ ਅਦਾ ਕਰਨ ਵਿਚ ਦੇਰੀ ਨਹੀਂ ਕੀਤੀ। ਖ਼ਪਤਕਾਰ ਨੇ ਕਿਹਾ ਕਿ ਏਰੀਅਰ ਦੇ ਨਾਂ ’ਤੇ ਖ਼ਪਤਕਾਰਾਂ ਨੂੰ ਪ੍ਰੇਸ਼ਾਨ ਕਰਨਾ ਗਲਤ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਵਿਚ ਸੁਧਾਰ ਕਰੇ ਅਤੇ ਦੂਜੇ ਖ਼ਪਤਕਾਰਾਂ ਨੂੰ ਵੀ ਇਸ ਤਰ੍ਹਾਂ ਨਾਲ ਬਿੱਲ ਭੇਜਣਾ ਬੰਦ ਕਰੇ ਕਿਉਂਕਿ ਸਾਧਾਰਨ ਖ਼ਪਤਕਾਰ ਇੰਨਾ ਬਿੱਲ ਆਸਾਨੀ ਨਾਲ ਅਦਾ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : ਮੰਤਰੀ ਬਲਕਾਰ ਸਿੰਘ ਦਾ ਅਹਿਮ ਐਲਾਨ, ਸ਼ਹਿਰਾਂ ਲਈ ਬਣਨਗੇ ਮਾਸਟਰ ਪਲਾਨ, ਦਿੱਤੀਆਂ ਇਹ ਹਦਾਇਤਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।