ਦੰਗਿਆਂ ਦੌਰਾਨ ਪਾਕਿ ’ਚ ਈਸਾਈ ਫਿਰਕੇ ਦੇ ਲੋਕਾਂ ਤੇ ਚਰਚਾਂ ਦਾ ਲਗਭਗ 67 ਕਰੋੜ ਰੁਪਏ ਦਾ ਹੋਇਆ ਨੁਕਸਾਨ
Wednesday, Aug 23, 2023 - 11:46 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਈਸਾਈ ਫਿਰਕੇ ਦੇ ਨਾਲ ਇਕਜੁੱਟਤਾ ਵਿਖਾਉਣ ਅਤੇ ਜਿੰਨਾਂ ਪਰਿਵਾਰਾਂ ਦੇ ਘਰ ਸਾੜ ਦਿੱਤੇ ਗਏ ਸੀ, ਉਨ੍ਹਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ, ਹਿੰਸਕ ਭੀੜ ਦੁਆਰਾ ਈਸ਼ਨਿੰਦਾ ਦੇ ਦੋਸ਼ ’ਚ ਦਰਜ਼ਨਾਂ ਘਰਾਂ ਅਤੇ ਚਰਚਾਂ ਨੂੰ ਨਸ਼ਟ ਕਰਨ ਦੇ ਬਾਅਦ, ਬੀਤੀ ਦੇਰ ਸ਼ਾਮ ਪਾਕਿਸਤਾਨ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਜਰਨਵਾਲਾ ਦਾ ਦੌਰਾ ਕੀਤਾ। ਹਿੰਸਕ ਭੀੜ ਵੱਲੋਂ ਭੰਨਤੋੜ ਕੀਤੇ ਗਏ ਘੱਟ ਤੋਂ ਘੱਟ 22 ਚਰਚਾਂ ਨੂੰ 29.1 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦਕਿ ਹਿੰਸਾ ਨਾਲ ਪ੍ਰਭਾਵਿਤ 91 ਘਰਾਂ ਦਾ 38.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ
ਭੀੜ ਵੱਲੋਂ ਨਸ਼ਟ ਕੀਤੀਆਂ ਗਈਆਂ ਵਸਤੂਆਂ ਦੀ ਸੂਚੀ ’ਚ ਪੱਖੇ, ਏਅਰ ਕੰਡੀਸ਼ਨ, ਜਲ ਫਿਲਟਰ ਯੰਤਰ, ਜਨਰੇਟਰ, ਕਾਲੀਨ, ਫਰਨੀਚਰ ਅਤੇ ਹੋਰ ਉਪਕਰਨ ਸ਼ਾਮਲ ਸੀ। ਦੇਸ਼ ’ਚ ਕਿਤੇ ਵੀ ਆਪਣੀ ਪਹਿਲੀ ਆਧਿਕਾਰਿਤ ਯਾਤਰਾਂ ’ਤੇ ਜਰਨਵਾਲਾ ’ਚ ਆਪਣੇ ਭਾਸ਼ਣ ਦੇ ਦੌਰਾਨ ਕਾਰਜਵਾਹਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਮਿਕ ਘੱਟ ਗਿਣਤੀ ਦੇ ਜੀਵਨ ਅਤੇ ਸੰਪਤੀ ਦੀ ਰਾਖੀ ਕਰਨਾ ਸੂਬੇ ਦਾ ਕਰਤੱਵ ਹੈ। ਪ੍ਰਧਾਨ ਮੰਤਰੀ ਕੱਕੜ ਨੇ ਕਿਹਾ ਕਿ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਨੇ ਅੰਤਰ-ਧਾਰਮਿਕ ਏਕਤਾ ਦੀ ਜ਼ਰੂਰਤ ’ਤੇ ਬਲ ਦਿੱਤਾ ਅਤੇ ਕਿਹਾ ਕਿ ਜੋ ਵੀ ਘੱਟ ਗਿਣਤੀਆਂ ਦੇ ਨਾਲ ਆਨਿਆਂ ਕਰਦਾ ਪਾਇਆ ਜਾਵੇਗਾ, ਉਸ ਨੂੰ ਉਸ ਦੇ ਨਤੀਜੇ ਭੁਗਤਣੇ ਪੈਣਗੇ। ਪ੍ਰਧਾਨ ਮੰਤਰੀ ਨੇ ਕਿਹਾ, ਅੱਤਵਾਦ ਦਾ ਕਿਸੇ ਧਰਮ, ਭਾਸ਼ਾ ਜਾਂ ਖੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਈਸਾਈ ਫਿਰਕੇ ਨੇ ਪਾਕਿਸਤਾਨ ਦੇ ਨਿਰਮਾਣ ’ਚ ਮਹੱਤਵਪੂਰਲ ਭੂਮਿਕਾ ਨਿਭਾਈ ਹੈ । ਪ੍ਰਧਾਨ ਮੰਤਰੀ ਨੇ ਈਸਾਈ ਫਿਰਕੇ ਦੇ ਉਨ੍ਹਾਂ ਮੈਂਬਰਾਂ ਨੂੰ 20 ਲੱਖ ਰੁਪਏ ਦੇ ਚੈਕ ਵੰਡੇ, ਜਿੰਨਾਂ ਦੇ ਘਰ ਹਿੰਸਾ ਦੇ ਦੌਰਾਨ ਨਸ਼ਟ ਹੋ ਗਏ ਸੀ।
ਸਮਾਗਮ ਦੇ ਦੌਰਾਨ ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਪੁਲਸ ਸੀਸਟੀਵੀ ਫੁਟੇਜ ਅਤੇ ਜਿਉ ਫੇਸਿੰਗ ਦੀ ਮਦਦ ਨਾਲ ਸ਼ੱਕੀਆਂ ਦੀ ਤਾਲਾਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚਰਚਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸ ਨੂੰ ਕੁਝ ਹੀ ਦਿਨਾਂ ਵਿਚ ਉਨ੍ਹਾਂ ਦੀ ਮੂਲ ਸਥਿਤੀ ਵਿਚ ਲਿਆ ਕੇ ਸਬੰਧਤ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਪੀੜਤ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ