ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਵਿਵਾਦ, ਛੁੱਟੀ ''ਤੇ ਆਏ ਫੌਜ ਦੇ ਸੂਬੇਦਾਰ ਨੇ ਚੁੱਕਿਆ ਖ਼ੌਫਨਾਕ ਕਦਮ

Sunday, Nov 15, 2020 - 06:19 PM (IST)

ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਵਿਵਾਦ, ਛੁੱਟੀ ''ਤੇ ਆਏ ਫੌਜ ਦੇ ਸੂਬੇਦਾਰ ਨੇ ਚੁੱਕਿਆ ਖ਼ੌਫਨਾਕ ਕਦਮ

ਬੋਹਾ (ਬਾਸਲ): ਨੇੜਲੇ ਪਿੰਡ ਆਲਮਪੁਰ ਮੰਦਰਾ ਵਿਖੇ ਇਕ ਛੁੱਟੀ ਆਏ ਫੌਜ ਦੇ ਸੂਬੇਦਾਰ ਵਲੋਂ ਘਰੇਲੂ ਕਲੇਸ਼  ਤੋਂ ਤੰਗ ਆ ਕੇ ਖਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੂਬੇਦਾਰ ਧੰਨਾ ਸਿੰਘ ਦਾ ਆਪਣੀ ਪਤਨੀ ਕਰਮਜੀਤ ਕੌਰ ਨਾਲ ਲੰਮੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ ।ਉਸਦੀ ਭੈਣ ਛਿੰਦਰ ਕੌਰ ਤੇ ਉਸਦਾ ਜੀਜਾ ਸੁਖਦੇਵ ਸਿੰਘ ਪਤੀ ਪਤਨੀ ਦੇ ਝਗੜੇ 'ਚ ਉਸਦੀ ਪਤਨੀ ਕਰਮਜੀਤ ਕੌਰ ਦਾ ਸਾਥ ਦਿੰਦੇ ਸਨ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ  ਪ੍ਰੇਸ਼ਾਨ ਸੀ।

ਇਹ ਵੀ ਪੜ੍ਹੋ:  ਵੱਡੀ ਵਾਰਦਾਤ: ਸੰਗਰੂਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਦੀਵਾਲੀ ਵਾਲੇ ਦਿਨ ਘਰ ਵਿਚ ਦੀਵੇ ਲਾਉਣ ਨੂੰ ਲੈ ਕੇ  ਹੋਇਆ ਪਤੀ ਪਤਨੀ ਦਾ ਝਗੜਾ ਇੰਨਾ ਵੱਧ ਗਿਆ ਕਿ ਮਾਨਸਿਕ ਤਣਾਅ ਕਾਰਨ ਸੂਬੇਦਾਰ ਨੇ ਅੱਜ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਥਾਣਾ ਬੋਹਾ ਦੀ ਪੁਲਸ ਵੱਲੋਂ ਉਸਦੀ ਪਤਨੀ ਕਰਮਜੀਤ ਕੌਰ, ਜੀਜੇ ਸੁਖਦੇਵ ਸਿੰਘ ਤੇ ਭੈਣ ਛਿੰਦਰ ਕੌਰ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਨਾਲ ਸਬੰਧਤ  ਆਈ.ਪੀ.ਸੀ.ਦੀ ਧਾਰਾ 306 ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਸੰਦੀਪ ਭਾਟੀ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਮੋਗਾ: ਪਟਾਕੇ ਨਾਲ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਦਿਖੀਆਂ ਲਪਟਾਂ


author

Shyna

Content Editor

Related News