ਛੁੱਟੀ ਆਏ ਫ਼ੌਜੀ ਨਾਲ ਵਾਪਰਿਆ ਹਾਦਸਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
Sunday, Feb 26, 2023 - 06:33 PM (IST)

ਕੁਰਾਲੀ (ਬਠਲਾ) : ਪਿੰਡ ਸਿਸਵਾਂ ਨੇੜੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੌਦਾਗਰ ਸਿੰਘ ਵਾਸੀ ਬਨਮਾਜਰਾ ਵਜੋਂ ਹੋਈ ਹੈ, ਜੋ ਫ਼ੌਜ 'ਚ ਸਿਪਾਹੀ ਸੀ ਅਤੇ ਛੁੱਟੀ ’ਤੇ ਆਇਆ ਹੋਇਆ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸੌਦਾਗਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੰਡੀਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਫਤਿਹਗੜ੍ਹ ਨੇੜੇ ਮੋਟਰਸਾਈਕਲ ਰੋਕ ਕੇ ਫੋਨ ਸੁਣਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਟਾਟਾ ਸਫਾਰੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਲੁਧਿਆਣਾ 'ਚ ਦੋਹਰਾ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢਿਆ ਡੇਅਰੀ ਸੰਚਾਲਕ ਤੇ ਨੌਕਰ
ਲੋਕਾਂ ਨੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਵਾਹਨ ਚਾਲਕ ਰਣਧੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 17 ਲੱਖ ਲਾ ਕੈਨੇਡਾ ਭੇਜੀ ਪਤਨੀ ਦੇ ਬਦਲੇ ਚਾਲ-ਚਲਣ, ਕਰਤੂਤਾਂ ਦੇਖ ਪਰਿਵਾਰ ਦੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।