ਕਿਸਾਨ ਅੰਦੋਲਨ ਦੀ ਹਮਾਇਤ ''ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ

12/11/2020 6:09:12 PM

ਧੂਰੀ (ਅਸ਼ਵਨੀ): ਕੇਂਦਰ ਵਲੋਂ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ 10 ਦਸੰਬਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ 'ਚ ਧੂਰੀ ਤੋਂ ਆੜ੍ਹਤੀਆ ਐਸੋਸੀਏਸ਼ਨ, ਪੱਲੇਦਾਰ ਯੂਨੀਅਨ ਅਤੇ ਮੁਨੀਮ ਐਸੋਸੀਏਸ਼ਨ ਦੇ ਆਗੂ ਦਿੱਲੀ ਵਿਖੇ ਧਰਨੇ 'ਚ ਸ਼ਾਮਲ ਹੋਣ ਲਈ ਗਏ ਸਨ ਜਿੱਥੇ ਬੀਤੀ ਕੱਲ੍ਹ ਧੂਰੀ ਦੇ ਰਹਿਣ ਵਾਲੇ ਇਕ ਮੁਨੀਮ ਕ੍ਰਿਸ਼ਨ ਲਾਲ (65) ਦੀ ਦਿੱਲੀ ਵਿਖੇ ਧਰਨੇ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ: ਅਬੋਹਰ 'ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

ਜਾਣਕਾਰੀ ਅਨੁਸਾਰ ਬੀਤੀ ਕੱਲ੍ਹ ਕਿਸਾਨ ਅੰਦੋਲਨ ਦੀ ਹਮਾਇਤ 'ਚ ਆੜ੍ਹਤੀਆ ਪਾਸ ਕੰੰਮ ਕਰਦੇ ਮੁਨੀਮਾਂ ਦਾ ਭਾਰੀ ਇਕੱਠ ਦਿੱਲੀ ਵਿਖੇ ਗਿਆ ਸੀ, ਜਿੱਥੇ ਉਕਤ ਕ੍ਰਿਸ਼ਨ ਲਾਲ ਮੁਨੀਮ ਜੋ ਕਿ ਕ੍ਰਿਸ਼ਨ ਕੁਮਾਰ ਪੁੱਤਰ ਜੇਠੂ ਰਾਮ ਆੜ੍ਹਤੀ ਦੀ ਦੁਕਾਨ 'ਤੇ ਕੰਮ ਕਰਦਾ ਸੀ, ਦੀ ਟਿਕਰੀ ਬਾਰਡਰ 'ਤੇ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪਾਸੋਂ ਮਿਲੀ ਜਾਣਕਾਰੀ ਮੁਤਾਬਿਕ ਸ਼੍ਰੀ ਕ੍ਰਿਸ਼ਨ ਲਾਲ ਦਾ ਅੰਤਿਮ ਸਸਕਾਰ ਅੱਜ ਰਾਮ ਬਾਗ ਧੂਰੀ ਵਿਖੇ ਕੀਤਾ ਜਾਵੇਗਾ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ. ਜਗਤਾਰ ਸਿੰਘ ਸਮਰਾ ਨੇ ਇਸ ਮੰਦਭਾਗੀ ਘਟਨਾ ਦੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਪਾਸੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਲਈ 20 ਲੱਖ ਰੂਪੈ ਦੀ ਮਾਲੀ ਮੱਦਦ ਦੇ ਨਾਲ-ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ


Shyna

Content Editor

Related News