ਅਹਿਮ ਖ਼ਬਰ : ਆੜ੍ਹਤੀ ਐਸੋਸੀਏਸ਼ਨ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਆਖੀ ਇਹ ਗੱਲ

Friday, Mar 12, 2021 - 11:32 AM (IST)

ਖੰਨਾ (ਕਮਲ, ਸੁਖਵਿੰਦਰ ਕੌਰ) : ਆੜ੍ਹਤੀ ਐਸੋਸੀਏਸ਼ਨ ਵੱਲੋਂ ਦਿੱਤੇ ਸੱਦੇ ਤਹਿਤ 10 ਮਾਰਚ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਕਰਕੇ ਆੜ੍ਹਤੀ ਰੋਸ ਵਿਖਾਵੇ ਕਰ ਰਹੇ ਹਨ, ਉਸੇ ਤਹਿਤ ਇਕ ਹੋਰ ਵਾਧਾ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਚਿੱਠੀ ਲਿਖੀ ਹੈ। ਇਸ ਵਿਚ ਪੰਜਾਬ ਸਰਕਾਰ ਨੂੰ 20 ਮਾਰਚ ਤੱਕ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਮਾਂ ਦਿੰਦੇ ਹੋਏ ਅਲਟੀਮੇਟਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ

ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉਪਰੋਕਤ ਮਿਤੀ ਤੱਕ ਮਸਲੇ ਹੱਲ ਨਾ ਕੀਤੇ ਗਏ ਤਾਂ 20 ਮਾਰਚ ਤੋਂ ਆੜ੍ਹਤੀ ਅਤੇ ਕਿਸਾਨ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾਉਣਗੇ। ਇਹ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਫ਼ਸਲਾਂ ਦੀ ਖ਼ਰੀਦ ਜ਼ਮੀਨ ਦੇ ਵੇਰਵੇ ਉਪਰੰਤ ਕਰਨ ਲਈ ਚਿੱਠੀਆਂ ਭੇਜੀਆਂ ਸਨ ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜ਼ਿੰਮੇਵਾਰੀ ਨਾ ਨਿਭਾਉਂਦੇ ਹੋਏ ਕੇਂਦਰ ਨੂੰ ਸਹਿਮਤੀ ਭਰ ਦਿੱਤੀ ਹੈ, ਜਿਸ ਨਾਲ ਪੰਜਾਬ ਦਾ ਆੜ੍ਹਤੀ ਅਤੇ ਕਿਸਾਨ ਬਰਬਾਦ ਹੋ ਜਾਵੇਗਾ।

ਇਹ ਵੀ ਪੜ੍ਹੋ : ਪੁਲਸ ਨੇ ਵਿਆਹ ਦੇ ਮੰਡਪ 'ਚੋਂ ਚੁੱਕਿਆ 'ਲਾੜਾ', ਸਜ ਕੇ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਜਾਣੋ ਪੂਰਾ ਮਾਮਲਾ

ਸੂਬਾ ਭਰ ’ਚ ਦੂਜੇ ਦਿਨ ਵੀ ਆਪਣੇ ਕਾਰੋਬਾਰ ਬੰਦ ਕਰ ਕੇ ਅਨਾਜ ਮੰਡੀਆਂ ਵਿਚ ਵੱਡੀ ਗਿਣਤੀ ’ਚ ਆੜ੍ਹਤੀਆਂ-ਮਜ਼ਦੂਰਾਂ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਰੋਸ ਧਰਨੇ ਦਿੱਤੇ। ਉਨ੍ਹਾਂ ਦੱਸਿਆ ਕਿ ਸਥਾਨਕ ਅਨਾਜ ਮੰਡੀ ’ਚ ਸੂਬਾ ਸਕੱਤਰ ਗੁਰਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।
ਨੋਟ : ਆੜ੍ਹਤੀ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਬਾਰੇ ਦਿਓ ਆਪਣੀ ਰਾਏ


 


Babita

Content Editor

Related News